27 ਜੁਲਾਈ ਨੂੰ ਡੀ.ਸੀ ਦਫ਼ਤਰ ਪਟਿਆਲਾ ਵਿਖੇ ਕੀਤਾ ਜਾਵੇਗਾ ਵਿਸ਼ਾਲ ਇਕੱਠ
ਨਾਭਾ (ਤਰੁਣ ਮਹਿਤਾ) ਮਾਮਲਾ ਪਿੰਡ ਬੌੜਾਂ ਕਲਾਂ ਦਾ ਜਿੱਥੇ ਕਿ ਦਲਿਤਾਂ ਤੋਂ 75 ਵਿੱਘੇ ਜ਼ਮੀਨ ਦੀ ਰਕਮ ਭਰਾਈ ਜਾਂਦੀ ਹੈ ਅਤੇ ਜ਼ਮੀਨ ਸਿਰਫ 47 ਵਿਘੇ ਵਹਾਈ ਲਈ ਦਿੱਤੀ ਜਾਂਦੀ ਹੈ ਵਾਧੂ ਜ਼ਮੀਨ ਦੀ ਰਕਮ ਲਗਭਗ 4 ਲੱਖ ਤੋਂ ਜ਼ਿਆਦਾ ਜਿਹੜੀ ਕਿ ਕਈ ਸਾਲਾਂ ਤੋਂ ਪੰਚਾਇਤੀ ਵਿਭਾਗ ਅਤੇ ਪਿੰਡ ਦੇ ਧਨਾਢ ਚੌਧਰੀ ਮਿਲੀਭੁਗਤ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਹੇ ਹਨ।
ਜਿਸ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਡੀਡੀਪੀਓ ਅਤੇ ਬੀਡੀਪੀਓ ਨਾਭਾ ਉੱਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ । ਡੀਡੀਪੀਓ ਪਟਿਆਲਾ ਕਈ ਵਾਰ ਦਲਿਤਾਂ ਨਾਲ ਜ਼ਮੀਨ ਪੂਰੀ ਕਰਨ ਦਾ ਵਾਅਦਾ ਕਰਕੇ ਮੁੱਕਰ ਗਿਆ ਦਲਿਤਾਂ ਦੀ ਜ਼ਮੀਨ ਪੂਰੀ ਕਰਨ ਦੇ ਉਲਟ ਉਨ੍ਹਾਂ ਤੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਨੂੰ ਲੈ ਕੇ ਕਮੇਟੀ ਦੇ ਆਗੂ ਗੁਰਵਿੰਦਰ ਸਿੰਘ ਦੇ ਘਰ ਪੁਲਿਸ ਭੇਜੀ ਹੈ । ਜਿਸ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਫ਼ਦ ਡੀਐੱਸਪੀ ਨਾਭਾ ਨੂੰ ਮਿਲਿਆ ਅਤੇ ਡੀਐੱਸਪੀ ਨੇ ਵਿਸ਼ਵਾਸ ਦਵਾਇਆ ਕਿ ਪੁਲਿਸ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਨਹੀਂ ਕਰੇਗੀ। ਇਸ ਤੋਂ ਬਾਅਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਗੁਰਵਿੰਦਰ ਸਿੰਘ ਬੌੜਾਂ ਕਲਾਂ ਦੀ ਪ੍ਰਧਾਨਗੀ ਹੇਠ ਨਾਭਾ ਬਲਾਕ ਦੀ ਮੀਟਿੰਗ ਕਰਕੇ 27 ਜੁਲਾਈ ਨੂੰ ਡੀਸੀ ਦਫ਼ਤਰ ਪਟਿਆਲਾ ਦੇ ਗੇਟ ਅੱਗੇ ਧਰਨੇ ਦਾ ਸੱਦਾ ਦਿੱਤਾ ਅਤੇ ਬੀਡੀਪੀਓ ਨਾਭਾ ਅਤੇ ਡੀਡੀਪੀਓ ਪਟਿਆਲਾ ਤੇ ਪਰਚਾ ਦਰਜ ਕਰਨ ਦੀ ਮੰਗ ਉਭਾਰੀ ਅਤੇ ਪਟਿਆਲੇ ਜ਼ਿਲ੍ਹੇ ਦੇ ਲਗਭਗ 50 ਪਿੰਡਾਂ ਵਿੱਚ ਮੀਟਿੰਗਾ ਕਰਕੇ 27ਜੁਲਾਈ ਨੂੰ ਲਾਏ ਜਾ ਰਹੇ ਧਰਨੇ ਵਿੱਚ ਹਜ਼ਾਰਾਂ ਲੋਕਾਂ ਦਾ ਵਿਸ਼ਾਲ ਇਕੱਠ ਕਰਕੇ ਲੋਕ ਹੱਕੀ ਮੰਗਾਂ ਨੂੰ ਉਭਾਰਿਆ ਜਾਵੇਗਾ ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਬਲਬੀਰ ਸਿੰਘ ਸੁਰਾਜਪੁਰ, ਹਾਕਮ ਸਿੰਘ ਸੁਰਾਜਪੁਰ ,ਪ੍ਰਗਟ ਸਿੰਘ ਅਤੇ ਗੁਲਜਾਰ ਸਿੰਘ ਸ਼ਾਮਲ ਸਨ