ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫਂ ਕਿਸਾਨ ਯੂਨੀਅਨ ਉਗਰਾਹਾਂ ਨੇ ਕੀਤਾਂ ਰੋਸ਼ ਮਾਰਚ

ਨਾਭਾ (ਤਰੁਣ ਮਹਿਤਾਂ) ਅੱਜ ਭਾਰਤੀਆਂ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ  ਹਰਮੇਲ ਸਿੰਘ ਤੂੰਗਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨਂ ਮਾਰੂ ਗਲਤ ਨੀਤੀਆਂ ਦੇ ਖਿਲਾਫ  ਲੋਕਾਂ ਨੂੰ ਜਾਗਰੂਕ ਕਰਨ ਲਈ ਰੋਸ਼ ਪ੍ਰਦਰਸਨ ਕੀਤਾਂ ਗਿਆਂ, ਜੋ ਕਿ ਪਿੰਡ ਅਤੇ ਸ਼ਹਿਰ ਵਿੱਚੋ ਹੁੰਦਾ ਹੋਇਆਂ ਸਮਾਪਤ ਹੋਇਆਂ। ਇਸ ਮੋਕੇ ਪ੍ਰੈਸ ਨਾਲ ਗਲਬਾਤ ਕਰਦੇ  ਬਲਾਕ ਪ੍ਰਧਾਨ ਹਰਮੇਲ ਸਿੰਘ ਨੇ ਕਿਹਾਂ ਕਿ   ਮੋਦੀ ਸਰਕਾਰ ਕਾਲੇ ਕਾਨੂੰਨ ਬਣਾ ਕੇ ਤੰਗ ਪਰੇਸ਼ਾਨ ਕਰ ਰਹੀ ਹੈ,ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਹਸਪਤਾਲ, ਸੜਕਾਂ, ਸਕੂਲ, ਰੇਲਾਂ ਸੱਭ ਕੁਝ ਵੇਚ ਦਿੱਤਾਂ ਹੈ। ਅਤੇ ਹੁਣ ਕਿਸਾਨਾਂ,ਮਜਦੁਰਾਂ ਨੂੰ ਵੇਚਨ ਜਾਂ ਰਹੀ ਹੈ। ਉਹਨਾਂ ਕਿਹਾਂ ਕਿ ਨਾਭਾ ਵਿੱਚ 24 ਤਰੀਕ ਤੋ ਤਿੰਨ ਦਿੱਨਾਂ ਲਈ ਟਰੇਨਾਂ ਨੂੰ ਰੋਕਿਆਂ ਜਾਵੇਗਾਂ, ਅਤੇ 25 ਸੰਤਬਰ ਨੂੰ ਪੰਜਾਬ ਪੂਰਨ ਤੋਰ ਤੇ ਬੰਦ ਰਹੇਗਾਂ।

ਇਸ ਮੌਕੇ ਹੋਰਨਾਂ ਤੋ ਇਲਾਵਾਂ ਬਲਾਕ ਪ੍ਰਧਾਨ ਹਰਮੇਲ ਸਿੰਘ ਪਿੰਡ ਤੂੰਗਾਂ,  ਰਜਿੰਦਰ ਸਿੰਘ ਕਕਰਾਲਾ, ਗੁਰਚਰਨ ਸਿੰਘ ਘਨੁੜਕੀ, ਧੰਨਾ ਸਿੰਘ ਤੂੰਗਾ, ਹਰਮੇਲ ਸਿੰਘ, ਰਾਮ ਸਿੰਘ ਸਕੋਹਾ, ਬਿੱਕਰ ਸਿੰਘ ਬਾਬਰਪੁਰ, ਰਣਜੀਤ ਸਿੰਘ ਬੋੜਾ ਕਲਾ  ਤੋ ਇਲਾਵਾਂ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Share This :

Leave a Reply