ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕੀਤੀ ਵਿਸ਼ੇਸ਼ ਮੀਟਿੰਗ

30 ਜੂਨ ਨੂੰ ਐਸ.ਡੀ.ਐਮ. ਦਫ਼ਤਰ ਦੇ ਬਾਹਰ ਲਗਾਇਆ ਜਾਵੇਗਾ ਧਰਨਾ

ਨਾਭਾ ( ਤਰੁਣ ਮਹਿਤਾ ) ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਮੀਟਿੰਗ ਘੋੜਿਆਂ ਵਾਲਾ ਗੁਰਦੁਆਰਾ ਨਾਭਾ ਵਿਖੇ ਬਲਾਕ ਪ੍ਰਧਾਨ ਹਰਮੇਲ ਸਿੰਘ ਸਿੰਘ ਤੂੰਗਾ ਦੀ ਅਗਵਾਈ  ਵਿੱਚ ਹੋਈ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪਟਿਆਲਾ ਦੇ ਜਰਨਲ ਸਕੱਤਰ ਜਸਵੰਤ ਸਿੰਘ ਸਦਰਪੁਰ ਅਤੇ ਜ਼ਿਲ੍ਹਾ ਖ਼ਜ਼ਾਨਚੀ ਜਸਵਿੰਦਰ ਸਿੰਘ ਬਰਾਸ ਪਹੁੰਚੇ ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਖਤਮ ਕਰਨ ਲਈ ਤਿੰਨ ਆਰਡੀਨੈਂਸ ਲੈ ਕੇ ਆਈ ਹੈ ਉਨ੍ਹਾਂ ਕਿਹਾ ਕਿ ਸਮੇਂ ਦੀ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਇੱਕ ਮੰਡੀ ਇੱਕ ਦੇਸ਼ ਹੋਵੇਗਾ ਹੁਣ ਕਿਸਾਨ ਫ਼ਸਲ ਕਿਸੇ ਵੀ ਆਪਣੀ ਮਰਜ਼ੀ ਨਾਲ ਭੇਜ ਸਕਣਗੇ

ਇਸ ਤੋਂ ਇਹ ਸਾਫ ਹੁੰਦਾ ਹੈ ਕਿ ਫ਼ਸਲਾਂ ਦੀ ਸਰਕਾਰੀ ਖ਼ਰੀਦ ਬੰਦ ਹੋਵੇਗੀ ਅਤੇ ਬਾਅਦ ਵਿੱਚ ਅਨਾਜ ਮੰਡੀਆਂ ਅਤੇ ਮਾਰਕੀਟ ਕਮੇਟੀਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੱਤਾ ਜਾਵੇਗਾ ਕਿਸਾਨ ਆਗੂ ਨੇ ਕਿਹਾ ਕਿ ਬਿਜਲੀ ਬਿੱਲ ਦੋ ਹਜ਼ਾਰ ਵੀ ਨੂੰ ਲਾਗੂ ਕਰਕੇ ਗਲੀ ਦਾ ਸਾਰਾ ਸਿਸਟਮ ਸੈਂਟਰ ਦੀ ਸਰਕਾਰ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੀ ਹੈ ਤਾਂ ਜੋ ਕਿਸਾਨਾਂ ਤੋਂ ਖੇਤੀ ਲਈ ਮੋਟਰਾਂ ਦੇ ਬਿੱਲ ਲੈ ਜਾ ਸਕਣ ਕਿਸਾਨ ਆਗੂ ਨੇ ਕਿਹਾ ਕਿ ਇਸ ਤਰ੍ਹਾਂ ਕਿਸਾਨਾਂ ਦੀ ਮੌਤ ਦੇ ਵਾਰੰਟ ਤਿਆਰ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਆਉਣ ਵਾਲੀ ਤੀਹ ਜੂਨ ਨੂੰ ਐਸਡੀਐਮ ਨਾਭਾ ਦੇ ਦਫ਼ਤਰ ਅੱਗੇ ਇੱਕ ਦਿਨ ਦਾ ਰੋਸ ਧਰਨਾ ਦਿੱਤਾ ਜਾਵੇਗਾ ਇਸ ਮੌਕੇ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ , ਅਮਰਜੀਤ ਸਿੰਘ ਕਕਰਾਲਾ,  ਗੁਰਬਚਨ ਸਿੰਘ,  ਧੰਨਾ ਸਿੰਘ , ਗੁਰਚਰਨ ਸਿੰਘ,  ਜੰਗ ਸਿੰਘ,  ਰਣਜੀਤ ਸਿੰਘ , ਬਿੰਦਰ ਸਿੰਘ,  ਬੀਰ ਸਿੰਘ , ਨਰਿੰਦਰ ਸਿੰਘ,  ਬਲਵਿੰਦਰ ਸਿੰਘ,  ਜਗਤ ਸਿੰਘ,  ਦਾਇਆ ਸਿੰਘ , ਜਸਵੰਤ ਸਿੰਘ ਸਾਲੂਵਾਲ , ਲਖਵੀਰ ਸਿੰਘ , ਕੁਲਦੀਪ ਕੁਮਾਰ ਅਗੇਤੀ  ਵੀ ਮੌਜੂਦ ਸਨ ।

Share This :

Leave a Reply