ਸਾਬਕਾ ਸੈਨਿਕਾਂ ਦੇ ਬਣਦੇ ਹੱਕਾਂ ਦੀ ਕਟੌਤੀ ਕਰਨ ‘ਤੇ ਕੇਂਦਰ ਸਰਕਾਰ ਵਿਰੁੱਧ ਇੱਕਠੇ ਹੋ ਕੇ ਸੰਘਰਸ਼ ਕਰਨ ਦੀ ਅਪੀਲ

ਸਾਬਕਾ ਸੈਨਿਕਾਂ ਦੇ ਹੱਕਾਂ ਲਈ ਬਿਗੁਲ ਵਜਾਉਂਦੇ ਹੋਏ ਕੈਪਟਨ ਨੰਦ ਲਾਲ ਮਾਜਰੀ, ਸੂਬੇਦਾਰ ਮੇਜਰ ਕਰਨੈਲ ਸਿੰਘ ਤੇ ਹੋਰ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਇੱਥੇ ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਖੰਨਾ ਦੇ ਸੀਨੀਅਰ ਆਗੂ ਕੈਪਟਨ ਨੰਦ ਲਾਲ ਮਾਜਰੀ ਅਤੇ ਸੂਬੇਦਾਰ ਮੇਜਰ ਕਰਨੈਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੱਥੇਬੰਦੀ ਦੇ ਪ੍ਰਧਾਨ ਕੈਪਟਨ ਜਰਨੈਲ ਸਿੰਘ ਜਲਾਜਣ ਦੀ ਪ੍ਰਧਾਨਗੀ ਹੇਠ 10 ਜੂਨ ਨੂੰ ਹੋਣ ਵਾਲੀ ਮਾਸਿਕ ਇਕੱਤਰਤਾ ਲਾਕ ਡਾਊਨ ਕਾਰਨ ਇਸ ਵਾਰ ਵੀ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਭਰ ਦੇ ਸਾਰੇ ਸਾਬਕਾ ਸੈਨਿਕਾਂ ਦੇ ਬਣਦੇ ਹੱਕਾਂ ਦੀ ਕਟੌਤੀ ਕਰਨਾ ਬੰਦ ਕਰੇ।

ਜਿਵੇਂ ਸਾਬਕਾ ਸੈਨਿਕਾਂ ਦੀ ਵਨ-ਰੈਂਕ,ਵਨ-ਪੈਨਸ਼ਨ ਦਾ ਮੁੱਦਾ ਅਜੇ ਵੀ ਮਾਨਯੋਗ ਸੁਪਰੀਮ ਕੋਰਟ ਵਿਚ ਲਟਕਾਇਆ ਪਿਆ ਹੈ। ਦੂਜੇ ਪਾਸੇ ਸਾਬਕਾ ਸੈਨਿਕਾਂ ਦੀ ਡੀ. ਏ. ਦੀ ਕਟੌਤੀ ਜਨਵਰੀ 2020 ਤੋਂ ਜੁਲਾਈ 2021 ਤੱਕ ਲਗਵਾ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਸਾਬਕਾ ਸੈਨਿਕਾਂ ਦੀ ਈ. ਸੀ. ਐਚ. ਸਹੂਲਤ ਪਿਛਲੇ ਢਾਈ ਮਹੀਨਿਆਂ ਤੋਂ ਬੰਦ ਕਰਨ ਅਤੇ ਹੁਣ ਉਸ ਲਈ ਅਗਾਊ ਪ੍ਰਵਾਨਗੀ ਲੈ ਕੇ ਜਾਣ ਅਤੇ ਨੌਕਰੀ ਲਈ ਇੰਟਰਵਿਊ ਲਈ ਵੀ ਅਗਾਊ ਪ੍ਰਵਾਨਗੀ ਲੈਣੀ ਪੈਂਦੀ ਹੈ, ਇਸੇ ਤਰ੍ਹਾਂ ਹੀ ਸੀ. ਐਸ. ਡੀ. ਕੰਨਟੀਨਾਂ ਦੀ ਸਹੂਲਤ ਵੀ ਢਾਈ ਮਹੀਨੇ ਤੋਂ ਬੰਦ ਕਰ ਦਿੱਤੀ ਗਈ ਹੈ। ਜਿਸ ਕਾਰਨ ਸਾਬਕਾ ਸੈਨਿਕਾਂ ਨੂੰ ਬਣਦਾ ਰਾਸ਼ਨ ਨਹੀਂ ਮਿਲਿਆ, ਜਦੋਂ ਕਿ ਸਿਵਲ ਵਿਚ ਸਭ ਕੁੱਝ ਮਿਲਦਾ ਸੀ, ਹੁਣ ਜਦੋਂ ਕੰਨਟੀਨ ਖੋਲ੍ਹੀ ਤਾਂ ਈ. ਸੀ. ਐਚ. ਵਾਂਗ ਪਹਿਲਾਂ ਅਗਾਊ ਪ੍ਰਵਾਨਗੀ ਲੈਣ ਦੀ ਸ਼ਰਤ ਰੱਖ ਗਈ ਹੈ ਇਸ ਦੌਰਾਨ ਕੰਨਟੀਨ ਦਾ ਫੋਨ 5-5 ਦਿਨ ਬੀਜੀ ਆਉਂਦਾ ਰਹਿੰਦਾ ਹੈ। ਜਦੋਂ ਅਗਾਊ ਪ੍ਰਵਾਨਗੀ ਮਿਲਦੀ ਹੈ ਤਾਂ ਉਥੇ ਕੈਸ਼ ਦੀ ਥਾਂ ਏ. ਟੀ. ਐਮ. ਕਾਰਡ ਜ਼ਰੂਰੀ ਕਰ ਦਿੱਤਾ ਗਿਆ ਹੈ। ਅਜਿਹਾ ਉਹ ਇਸ ਉਮਰ ਵਿਚ ਕਿਵੇਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਬਕਾ ਸੈਨਿਕਾਂ ਦੀ ਵਨ-ਰੈਂਕ,ਵਨ-ਪੈਨਸ਼ਨ ਦਾ ਮੁੱਦਾ, ਡੀ. ਏ. ਦੀ ਕਟੌਤੀ, ਕੈਟੀਨ ਅਤੇ ਈ. ਸੀ. ਐਚ. ਆਦਿ ਨਾਲ ਸਬੰਧਤ ਮੁਸ਼ਕਲਾਂ ਨੂੰ ਹੱਲ ਕਰੇ ਅਤੇ ਪਹਿਲਾਂ ਵਾਂਗ ਹੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਸਾਬਕਾ ਸੈਨਿਕਾਂ ਨੂੰ ਵੀ ਅਪੀਲ ਕੀਤੀ ਕਿ ਕੇਂਦਰ ਸਰਕਾਰ ਉਨ੍ਹਾਂ ਸਮੱਸਿਆਵਾਂ ਵੱਲ ਧਿਆਨ ਦੇਵੇ ਨਹੀਂ ਤਾਂ ਸਾਬਕਾ ਸੈਨਿਕ ਵੱਡੇ ਇਕੱਠ ਵਿਚ ਹੋਰਨਾਂ ਸਿਵਲ ਜੱਥੇਬੰਦੀਆਂ ਵਾਂਗ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਹੌਲਦਾਰ ਹਰੀ ਸਿੰਘ, ਨਾਇਕ ਬਹਾਦਰ ਸਿੰਘ ਆਦਿ ਹਾਜ਼ਰ ਸਨ।

Share This :

Leave a Reply