ਨਾਭਾ (ਤਰੁਣ ਮਹਿਤਾ) ਮਾਨਯੋਗ ਐੱਸ. ਡੀ.ਐਮ. ਨਾਭਾ ਕਾਲਾ ਰਾਮ ਕਾਂਸਲ ਦੀ ਯੋਗ ਅਗਵਾਈ ਵਿੱਚ ਪੰਜਾਬ ਵਿਚੋਂ ਕਰੋਨਾ ਬਿਮਾਰੀ ਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਅਧੀਨ ਨਾਭਾ ਵਿਖੇ ਜੈ ਸ਼੍ਰੀ ਰਾਮ ਸੇਵਾ ਸਮਿਤੀ ਨਾਭਾ ਦੇ ਮੁੱਖ ਅਹੁਦੇਦਾਰ ਚੇਅਰਮੈਨ ਸ਼ਿਵ ਕੁਮਾਰ ਕੌਸ਼ਲ, ਪ੍ਰਧਾਨ ਮੋਹਿਤ ਅਰੌੜਾ, ਸੋਨੂੰ ਅਤੇ ਸਮਿਤੀ ਦੇ ਮੈਂਬਰ ਸਾਹਿਬਾਨ ਵਲੋਂ ਨੈਸ਼ਨਾਲ ਅਵਾਰਡੀ ਗੁਰਪ੍ਰੀਤ ਸਿੰਘ ਨਾਮਧਾਰੀ ਦੇ ਸਹਿਯੋਗ ਨਾਲ ਦੁਕਾਨਾਂ, ਰੇੜ੍ਹੀਆਂ, ਸੰਸਥਾਨਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਅਤੇ Cova app download ਕਰਨ ਸਬੰਧੀ ਮਾਨਯੋਗ ਐੱਸ. ਡੀ. ਐਮ ਸਾਹਿਬ ਨਾਭਾ ਵੱਲੋਂ ਜਾਰੀ ਕੀਤੇ ਅਦੇਸ਼ਾ ਅਤੇ ਸਾਵਧਾਨੀਆਂ ਦੀਆਂ ਫਲੇਕਸਾਂ , ਡਿਸਪੋਜ਼ੇਬਲ ਦਸਤਾਨੇ , ਅਤੇ ਖਾਣ ਪੀਣ ਲਈ ਘੁਲਣਸ਼ੀਲ ਡਿਸਪੋਜ਼ੇਬਲ ਦੀਆਂ ਪਲੇਟਾਂ ਅਤੇ ਡੂਨੇ ਆਦਿ ਦੁਕਾਨਦਾਰਾਂ, ਰੇਹੜੀ ਵਾਲਿਆਂ ਨੂੰ ਮੁਫ਼ਤ ਵੰਡੇ ਗਏ ਅਤੇ ਇਹਨਾ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਇਲਾਕਾ ਨਿਵਾਸੀ ਹੋਰ ਵੀ ਜਾਗਰੂਕ ਹੋ ਸਕਣ ਅਤੇ ਕੋਰੋਣਾ ਦੀ ਬਿਮਾਰੀ ਤੋਂ ਬਚਿਆ ਜਾ ਸਕੇ।
ਇਸ ਕਾਰਜ ਨੂੰ ਨੇਪਰੇ ਚਾੜਨ ਲਈ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਅਤੇ ਰਵਿੰਦਰ ਸਿੰਘ ਵਿਰਕ ਵੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਤੇ ਧਰਮਪਾਲ ਸ਼ਾਸ਼ਤਰੀ (ਨੈਤਿਕ ਚੇਤਨਾ ਮੰਚ) ਅਤੇ ਸਮਿਤੀ ਵਲੋਂ ਕੈਸ਼ੀਅਰ ਸੰਜੀਵ ਜਿੰਦਲ, ਜਤਿਨ ਗੁਪਤਾ, ਯਾਦਵਿੰਦਰ ਜੋਸ਼ੀ, ਕਮਲ ਚੋਪੜਾ ਸਕੱਤਰ, ਤਰੁਣ ਗੁਪਤਾ, ਅਜੈ ਸੰਮੀ, ਗੌਤਮ ਜੋਸ਼ੀ ਅਤੇ ਪ੍ਰੋਫੈਸਰ ਸੁਰਿੰਦਰ ਪੂਰੀ ਨੇ ਵੀ ਵੱਧ ਚੜ੍ਹ ਯੋਗਦਾਨ ਪਾਇਆ।