ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਦੁਨੀਆ ਭਰ ਵਿੱਚ ਦਸਤਾਰ ਪ੍ਰਤੀ ਨੌਜਵਾਨਾਂ ਵਿਚ ਰੁਝਾਨ ਵਧਾਓਣ ਲਈ ਤੇ ਦਸਤਾਰਧਾਰੀ ਨੋਜਵਾਨਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰੋਡਕਸਨਜ਼ ਤੇ ਪੰਜਾਬੀ ਮੀਡੀਆ ਯੂ ਐਸ ਏ ਵੱਲੋਂ ਆਨਲਾਈਨ ਇੰਟਰਨੈਸ਼ਨਲ ‘ਦਸਤਾਰ ਮੁਕਾਬਲਾ ਕਰਵਾਇਆ ਗਿਆ ਇਹ ਮੁਕਾਬਲਾ ਪੂਰਾ ਇਕ ਮਹੀਨਾ ਪੰਜਾਬੀ ਮੀਡੀਆ ਯੂ ਐਸ ਏ ਦੇ ਯੂ ਟਿਊਬ ਚੈਨਲ ਤੇ ਚੱਲਿਆ ਉਪਰੰਤ ਪੰਜਾਬ ਪ੍ਰੋਡਕਸਨਜ਼ ਤੇ ਪੰਜਾਬੀ ਮੀਡੀਆ ਯੂ ਐਸ ਏ ਦੀ ਟੀਮ ਵੱਲੋਂ ਗੁਰਦਵਾਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਵਿਖੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਉਪਰੰਤ ਨਤੀਜੇ ਐਲਾਨੇ ਗਏ ਸ਼ੁਰੂਆਤ ਚ’ ਗੁਰੂਘਰ ਦੇ ਸੇਵਾਦਾਰ ਸੀਤਲ ਸਿੰਘ ਨਿੱਜਰ ਨੇ ਮੁਕਾਬਲਾ ਕਰਾਉਣ ਵਾਲੀਆ ਸੰਸਥਾਵਾਂ ਨੂੰ ਸ਼ੁਭ ਕਾਮਨਾਮਾ ਦਿੱਤੀਆਂ ਅਤੇ ਇਸ ਚੰਗੇ ਕਰਮ ਕਰਨ ਤੇ ਧੰਨਵਾਦ ਕੀਤਾ
ਪੰਜਾਬ ਪ੍ਰੋਡਕਸਨਜ਼ ਤੇ ਪੰਜਾਬੀ ਮੀਡੀਆ ਯੂ ਐਸ ਏ ਦੀ ਟੀਮ ਵੱਲੋਂ ਦਲਜੀਤ ਸਿੰਘ ਢੰਡਾ ਅਤੇ ਜਗਦੇਵ ਸਿੰਘ ਭੰਡਾਲ ਵੱਲੋਂ ਮੁਕਾਬਲਾ ਕਰਵਾਉਣ ਵਾਲੀ ਪੂਰੀ ਟੀਮ , ਮੁਕਾਬਲੇ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਧੰਨਵਾਦਕੀਤਾ, ਉਪਰੰਤ ਦਸਤਾਰ ਕੋਚ ਸਿਮਰਜੀਤ ਸਿੰਘ ਨੇ ਪਹਿਲੇ ਪੰਜ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਮੁਕਬਲੇ ਚ’ ਜਸਕਰਨਦੀਪ ਸਿੰਘ ਨੇ ਪਹਿਲਾ, ਸਰਬਜੀਤ ਸਿੰਘ ਨੇ ਦੂਜਾ , ਮਨਜਿੰਦਰ ਸਿੰਘ ਨੇ ਤੀਜਾ , ਹਰਵੀਰ ਸਿੰਘ ਨੇ ਚੌਥਾ ਅਤੇ ਸਮਰਜੀਤ ਸਿੰਘ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ ਜੇਤੂਆ ਨੂੰ ਪਹਿਲਾ ਇਨਾਮ 500 ਡਾਲਰ, ਦੂਜਾ 400 ਡਾਲਰ, ਤੀਜਾ 300 ਡਾਲਰ, ਚੌਥਾ 200 ਡਾਲਰ, ਪੰਜਵਾਂ 100 ਡਾਲਰ ਦਿੱਤਾ ਜਾਵੇਗਾ ਮੁਕਾਬਲੇ ਦੇ ਨਤੀਜਿਆ ਦਾ ਐਲਾਨ ਕਰਨ ਵੇਲੇ ਦਲਜੀਤ ਸਿੰਘ ਢੰਡਾ , ਜਤਿੰਦਰ ਸੋਨੂੰ ਹੁੰਦਲ , ਗੁਰਪਿੰਦਰ ਤੁੰਗ , ਜਗਦੇਵ ਸਿੰਘ ਭੰਡਾਲ, ਸਰਪੰਚ ਗੁਰਦੇਵ ਸਿੰਘ ਹੁੰਦਲ , ਟੀ ਜੇ ਹੁੰਦਲ, ਸਿਮਰਜੀਤ ਸਿੰਘ , ਹਰਮਨਜੋਤ ਸਿੰਘ , ਹਰਪ ਗਿੱਲ , ਹਰਵੀ ਕਾਹਲੋਂ ਆਦਿ ਹਾਜਿਰ ਸਨ।