ਕਰੋਨਾ ਮਹਾਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਬਦਲੇ ਇੰਟੈਲੀਜੈਂਸ ਅਫਸਰ ਇੰਸਪੈਕਟਰ ਦੀਦਾਰ ਸਿੰਘ ‘ਡੀ.ਜੀ.ਪੀ. ਕਮੈਂਡੈਸ਼ਨ ਡਿਸਕ ‘ ਨਾਲ ਸਨਮਾਨਿਤ

‘ਡੀ.ਜੀ.ਪੀ. ਕਮੈਂਡੇਸ਼ਨ ਡਿਸਕ ‘ ਨਾਲ ਸਨਮਾਨਿਤ ਇੰਟੈਲੀਜੈਂਸ ਅਫਸਰ ਇੰਸਪੈਕਟਰ ਦੀਦਾਰ ਸਿੰਘ ਸੀ.ਆਈ.ਡੀ.ਯੂਨਿਟ ਸ਼ਹੀਦ ਭਗਤ ਸਿੰਘ ਨਗਰ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸੀ.ਆਈ.ਡੀ.ਯੂਨਿਟ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਤੌਰ ਇੰਟੈਲੀਜੈਂਸ ਅਫਸਰ ਤਾਇਨਾਤ ਇੰਸਪੈਕਟਰ ਦੀਦਾਰ ਸਿੰਘ ਨੂੰ ਪੰਜਾਬ ਪੁਲਿਸ ਮੁਖੀ ਸ਼੍ਰੀ ਦਿਨਕਰ ਗੁਪਤਾ ਵਲੋਂ ਕਰੋਨਾ ਮਹਾਮਾਰੀ ਦੌਰਾਨ ਨਿਭਾਈ ਵਧੀਆ ਜਿੰਮੇਵਾਰੀ ਅਤੇ ਵਧੀਆ ਕਾਰਗੁਜ਼ਾਰੀ ਬਦਲੇ ‘ਡੀ.ਜੀ.ਪੀ. ਕਮੈਂਡੇਸ਼ਨ ਡਿਸਕ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ ਹੈ ।

ਸੀ.ਆਈ. ਡੀ. ਯੂਨਿਟ ਸ਼ਹੀਦ ਭਗਤ ਸਿੰਘ ਨਗਰ ਦੇ ਡੀ.ਐਸ.ਪੀ. ਰਾਜ ਕੁਮਾਰ ਨੇ ਇੰਸਪੈਕਟਰ ਦੀਦਾਰ ਸਿੰਘ ਨੂੰ ਇਹ ਸਨਮਾਨ ਮਿਲਣ ‘ਤੇ ਉਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲਗਨ, ਮਿਹਨਤ, ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਨਿਮਰ ਸੁਭਾਅ ਦੇ ਮਾਲਕ ਇੰਸਪੈਕਟਰ ਦੀਦਾਰ ਸਿੰਘ ਨੇ ਇਹ ਸਨਮਾਨ ਪ੍ਰਾਪਤ ਕਰਕੇ ਸੀ.ਆਈ.ਡੀ. ਯੂਨਿਟ ਸ਼ਹੀਦ ਭਗਤ ਸਿੰਘ ਨਗਰ ਦਾ ਨਾਂਅ ਉੱਚਾ ਕੀਤਾ ਹੈ । ਸ਼੍ਰੀ ਰਾਜ ਕੁਮਾਰ ਨੇ ਦੱਸਿਆ ਕਿ ਇੰਸਪੈਕਟਰ ਦੀਦਾਰ ਸਿੰਘ ਨੂੰ ਇਸ ਤੋਂ ਪਹਿਲਾਂ ਵਧੀਆ ਸੇਵਾਵਾਂ ਬਦਲੇ ‘ਮੁੱਖ ਮੰਤਰੀ ਕਮੈਂਡੇਸ਼ਨ ਡਿਸਕ ‘ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ । ਇਸ ਮੌਕੇ ਸੀ.ਆਈ.ਡੀ. ਯੂਨਿਟ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਟਾਫ ਨੇ ਵੀ ਇੰਸਪੈਕਟਰ ਦੀਦਾਰ ਸਿੰਘ ਨੂੰ ਵਧਾਈ ਦਿੱਤੀ । ਇੰਸਪੈਕਟਰ ਦੀਦਾਰ ਸਿੰਘ ਨੇ ਡੀ.ਐਸ.ਪੀ ਰਾਜ ਕੁਮਾਰ ਅਤੇ ਸਮੂਹ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਮਿਲਿਆ ਇਹ ਸਨਮਾਨ ਸਮੂਹ ਸਟਾਫ ਦੇ ਸਹਿਯੋਗ ਦੀ ਬਦੌਲਤ ਹੀ ਹੈ ।

Share This :

Leave a Reply