ਅਮਰੀਕਾ ਵਿੱਚ ਭਾਰਤੀ ਅਥਲੀਟ ਇਕਬਾਲ ਸਿੰਘ ਵੱਲੋਂ ਆਪਣੀ ਮਾਂ ਅਤੇ ਪਤਨੀ ਦੇ ਕਤਲ ਤੋਂ ਬਾਅਦ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ– ਅਮਰੀਕਾ ਦੀ ਪੇਨਿਲਵੇਨੀਆ ਸਟੇਟ ਤੋ ਬੜੀ ਮਾੜੀ ਖ਼ਬਰ ਸੁਣਨ ਨੂੰ ਮਿਲੀ ਹੈ ਜਿੱਥੇ ਭਾਰਤ ਲਈ ਏਸ਼ੀਆਈ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਵਾਲੇ ਸਾਬਕਾ ਐਥਲੀਟ ਇਕਬਾਲ ਸਿੰਘ (63) ਨੂੰ ਆਪਣੀ ਪਤਨੀ ਅਤੇ ਮਾਂ ਦੇ ਕਤਲ ਦੇ ਦੋਸ਼ ਵਿਚ ਅਮਰੀਕਾ ਦੇ ਪੇਨਸਿਲਵੇਨੀਆ ਦੇ ਡੇਲਵਾਰੇ ਕਾਊਂਟੀ ਦੇ ਨਿਊਟਾਊਨ ਟਾਊਨਸ਼ਿਪ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸਨੇ ਆਪਣੀ ਮਾਂ ਅਤੇ ਪਤਨੀ ਨੂੰ ਚਾਕੂ ਦੇ ਵਾਰ ਕਰਕੇ ਮਾਰਨ ਤੋਂ ਬਾਅਦ ਖ਼ੁਦ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਪਣੇ ਆਪ ਨੂੰ ਗੰਭੀਰ ਜਖਮੀ ਕਰਨ ਉਪਰੰਤ ਉਸਨੇ ਖ਼ੁਦ ਹੀ ਪੁਲਿਸ ਨੂੰ ਸੂਚਿਤ ਕਰਕੇ ਇਸ ਮੰਦਭਾਗੀ ਘਟਨਾ ਦੀ ਸੂਚਨਾ ਦਿੱਤੀ ।

ਪਤਾ ਲੱਗਿਆ ਕਿ ਉਹ ਡਪਰੈਂਸ਼ਨ ਦਾ ਸ਼ਿਕਾਰ ਸੀ। ਮੀਡੀਆ ਰਿਪੋਰਟਾਂ ਤੋ ਪਤਾ ਲੱਗਿਆ ਕਿ ਇਕਬਾਲ ਗੋਲਾ ਸੁੱਟਣ ਵਿਚ ਐਥਲੀਟ ਸਨ ਅਤੇ ਉਨ੍ਹਾਂ ਨੇ 1983 ਵਿਚ ਕੁਵੈਤ ਵਿਚ ਏਸ਼ੀਆਈ ਐਥਲੇਟਿਕਸ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਜਿੱਤਿਆ ਸੀ। ਇਹ ਉਨ੍ਹਾਂ ਦੇ ਖੇਡ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀ ਸੀ। ਇਸ ਤੋ ਬਿਨਾਂ ਉਹ 1988 ਵਿੱਚ 17ਵੇਂ ਨੰਬਰ ਦੇ ਇੰਡੀਆ ਦੇ ਚੋਟੀ ਦੇ ਗੋਲਾ ਸੁੱਟਣ ਵਾਲੇ ਅਥਲੀਟ ਬਣੇ। ਉਹ ਪੰਜਾਬ ਵਿੱਚ ਬਤੌਰ ਇੰਸਪੈਕਟਰ ਸੇਵਾਵਾਂ ਨਿਭਾਉਣ ਤੋ ਬਿਨਾਂ ਟਾਟਾ ਕੰਪਨੀ ਲਈ ਵੀ ਬਤੌਰ ਅਥਲੀਟ ਚੁੱਕੇ ਹਨ। ਇਸ ਦੇ ਬਾਅਦ ਉਹ ਅਮਰੀਕਾ ਜਾ ਵਸੇ ਅਤੇ ਇੱਥੇ ਟੈਕਸੀ ਕੈਬ ਡਰਾਈਵਰ ਦੇ ਰੂਪ ਵਿਚ ਕੰਮ ਕਰ ਰਹੇ ਇਕਬਾਲ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਪੁਲਸ ਹਿਰਾਸਤ ਵਿਚ ਹੈ। ਇਕਬਾਲ ਸਿੰਘ ਦਾ ਪਿਛਲਾ ਪਿੰਡ ਟਾਂਡਾ ਉੜਮੁੜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦੱਸਿਆ ਜਾ ਰਿਹਾ ਹੈ।

Share This :

Leave a Reply