ਨਿਊਯਾਰਕ (ਹੁਸਨ ਲੜੋਆ ਬੰਗਾ)— ਭਾਰਤੀ ਮੂਲ ਦੀ ਅਮਰੀਕਨ ਲੇਖਿਕਾ ਮੇਘਾ ਮਜੂਮਦਾਰ ਦੇ ਨਾਵਲ ‘ਏ ਬਰਨਿੰਗ’ ਨੂੰ ਰਾਸ਼ਟਰੀ ਪੁਸਤਕ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਜੱਜਾਂ ਨੇ ਬ੍ਰਿਟ ਬੈਨੇਟੀ ਦੇ ਨਾਵਲ ‘ ਦ ਵੈਨੀਸ਼ਿੰਗ ਹਾਫ਼ ਤੇ ਰੰਡਾਲ ਕੇਨਨ ਜਿਨਾਂ ਦੀ ਇਸ ਸਾਲ ਅਗਸਤ ਵਿਚ ਮੌਤ ਹੋ ਗਈ ਸੀ, ਦੀ ਕਹਾਣੀਆਂ ਦੀ ਪੁਸਤਕ ‘ ਇਫ ਆਈ ਹੈਡ ਟੂ ਵਿੰਗਜ਼’ ਨੂੰ ਵੀ ਰਾਸ਼ਟਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਸਾਹਿਤ, ਅਨੁਵਾਦ, ਸ਼ਾਇਰੀ ਸਬੰਧੀ ਪੁਸਤਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
6 ਅਕਤੂਬਰ ਨੂੰ ਨਾਮਜ਼ਦ ਪੁਸਤਕਾਂ ਦੀ ਛਾਂਟੀ ਹੋਵੇਗੀ ਤੇ ਹਰੇਕ ਸ਼੍ਰੇਣੀ ਦੀਆਂ ਪੁਸਤਕਾਂ 10 ਤੋਂ ਘਟਾ ਕੇ ਅੱਧੀਆਂ 5 ਕਰ ਦਿੱਤੀਆਂ ਜਾਣਗੀਆਂ। ਪੁਰਸਕਾਰ ਜੇਤੂਆਂ ਦਾ ਐਲਾਨ 18 ਨਵੰਬਰ ਨੂੰ ਹੋਵੇਗਾ। ‘ ਏ ਬਰਨਿੰਗ’ ਨਾਵਲ ਇਕ ਔਰਤ ਦੀ ਕਹਾਣੀ ਹੈ ਜੋ ਭਾਰਤ ਵਿਚ ਅੱਤਵਾਦ ਦੀ ਦੋਸ਼ੀ ਹੈ। ਮੇਘਾ ਮਜੂਮਦਾਰ ਨਿਊਯਾਰਕ ਵਿਚ ਰਹਿੰਦੀ ਹੈ।