ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਮਨਾਇਆ ਗਿਆ ਸੁਤੰਤਰਤਾ ਦਿਵਸ

ਨਾਭਾ ( ਤਰੁਣ ਮਹਿਤਾ) ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਮਨਾਇਆ ਗਿਆ ਸੁਤੰਤਰਤਾ ਦਿਵਸ। ਪੰਜਾਬ ਦੀ ਮਾਣਮੱਤੀ ਸਿੱਖਿਆ ਸੰਸਥਾ ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਭਾਰਤ ਦਾ 74ਵਾਂ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਭਾਵੇ ਸੰਸਾਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਕਾਰਨ ਸਕੂਲ ਦੇ ਵਿਦਿਆਰਥੀਆਂ ਦੀ ਗੈਰ-ਹਾਜਰੀ ਝਲਕਦੀ ਰਹੀ। 

ਪਰ ਫਿਰ ਵੀ ਇਸ ਮੌਕੇ ਸਕੂਲ ਦੇ ਸਾਰੇ ਐਨ.ਸੀ.ਸੀ ਵਿੰਗਜ਼ ਦੇ ਕੈਡਿਟਾਂ ਵੱਲੋਂ ਆਪਣੇ-ਆਪਣੇ ਘਰ ਤੋਂ ਹੀ ਇਸ ਸਮਾਗਮ ਵਿੱਚ ਆਨ ਲਾਇਨ ਹਿੱਸਾ ਲਿਆ ਅਤੇ ਦੇਸ਼ ਦੀ ਸੁਤੰਤਰਤਾ ਲਈ ਸ਼ਹੀਦ ਹੋਏ ਯੋਧੀਆਂ ਲਈ ਪੇਂਟਿੰਗ ਅਤੇ ਭਾਸ਼ਣ ਰਿਕਾਰਡ ਕਰਕ ਕੇ ਭੇਜੇ। ਤਿਰੰਗਾ ਲਿਹਰਾਉਣ ਦੀ ਰਸ਼ਮ ਸਕੂਲ ਦੇ ਕਾਰਜਕਾਰੀ ਮੁੱਖ ਅਧਿਆਪਕ ਡਾ ਰਾਕੇਸ਼ ਅਲਫਰੇਡ ਵੱਲੋਂ ਕੀਤੀ ਗਈ। ਇਸ ਮੌਕੇ ਸਕੂਲ ਬਰਸਰ ਡਾ ਅੰਕੁਰ ਬ੍ਰਿਕੀਟ, ਚੀਫ ਅਫਸਰ ਐਮ. ਐਸ. ਚੱਢਾ (ਨੈਵੀ ਵਿੰਗ), ਸ਼ਾਹਿਦ ਅਹਿਮਦ (ਏਅਰ ਵਿੰਗ), ਅਮਨਦੀਪ ਸਿੰਘ (ਆਰਮੀ ਵਿੰਗ) ਅਤੇ ਸ੍ਰਮਤੀ ਅਸ਼ਮੀਤ ਸਿੰਘ (ਆਰਮੀ ਵਿੰਗ ਲੜਕੀਆਂ) ਅਤੇ ਹੋਰ ਸਟਾਫ ਮੌਜੂਦ ਰਿਹਾ।

Share This :

Leave a Reply