ਥਾਣਾ ਖਾਲੜਾ ਅਧੀਨ ਆਉਂਦੇ ਪਿੰਡਾਂ ਵਿੱਚ ਆਏ ਦਿਨ ਹੀ ਹੋ ਰਹੀਆਂ ਹਨ ਲੁੱਟ ਖੋਹ ਦੀਆਂ ਵਾਰਦਾਤਾਂ

ਲੁੱਟ ਖੋਹ ਦਾ ਸ਼ਿਕਾਰ ਹੋਏ ਪੰਜਾਬ ਹੋਮਗਾਰਡ ਦੇ ਜਵਾਨ ਦੀ ਫਾਈਲ ਫੋਟੋ ਅਤੇ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਫੜੇ ਨੌਜਵਾਨ ਨੂੰ ਛੱਡਣ ਲਈ ਲਿਆ ਗਿਆ ਇਕਰਾਰਨਾਮੇ ਦੀ ਕਾਪੀ
ਹਰਸੁਖਮਨਜੀਤ ਸਿੰਘ

ਲੁਟੇਰੇ ਹੁਣ ਆਮ ਜਨਤਾ ਨੂੰ ਛੱਡ ਹੁਣ ਪੁਲਿਸ ਵਾਲਿਆਂ ਨੂੰ ਬਣਾ ਰਹੇ ਹਨ ਲੁੱਟ ਦਾ ਸ਼ਿਕਾਰ

ਖਾਲੜਾ ਪੁਲਿਸ ਮੂਕ ਦਰਸ਼ਕ ਬਣ ਦੇਖ ਰਹੀ ਤਮਾਸ਼ਾ

ਖਾਲੜਾ ਭਿੱਖੀਵਿੰਡ (ਜਗਜੀਤ ਸਿੰਘ ਡੱਲ, ਭੁੱਲਰ) ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਧੁੰਨ ਦੇ ਵਸਨੀਕ ਹਰਸੁਖਮਨਜੀਤ ਸਿੰਘ ਪੁੱਤਰ ਅਵਤਾਰ ਸਿੰਘ ਜੋ ਕਿ (ਪੀ.ਐੱਚ.ਜੀ) ਪੰਜਾਬ ਹੋਮਗਾਰਡ ਦਾ ਜਵਾਨ ਹੈ ਨੂੰ 4 ਨਕਾਬਪੋਸ਼ ਲੁਟੇਰਿਆਂ ਵੱਲੋਂ ਪਿੰਡ ਨਾਰਲਾ ਦੀਆਂ ਬਹਿਕਾਂ ਦੇ ਰਸਤੇ ਤੇ ਲੁੱਟ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੁੱਟ ਦਾ ਸ਼ਿਕਾਰ ਹੋਏ ਹਰਸੁਖਮਨਜੀਤ ਸਿੰਘ ਨੇ ਦੱਸਿਆ ਕਿ ਉਹ (ਪੀ.ਐੱਚ.ਜੀ) ਪੰਜਾਬ ਹੋਮਗਾਰਡ ਦਾ ਜਵਾਨ ਹੈ ਅਤੇ ਥਾਣਾ ਭਿੱਖੀਵਿੰਡ ਵਿਖੇ ਡਿਊਟੀ ਕਰਦਾ ਹੈ ਅਤੇ ਟਾਈਮ ਕਰੀਬ 9 ਵਜੇ ਹਰ ਰੋਜ਼ ਦੀ ਤਰ੍ਹਾਂ ਹੀ ਆਪਣੀ ਡਿਊਟੀ ਕਰ ਕੇ ਘਰ ਵਾਪਸ ਆ ਰਿਹਾ ਸੀ । ਕਿ ਜਦੋਂ ਉਹ ਪਿੰਡ ਨਾਰਲੇ ਦੀਆਂ ਬਹਿਕਾ ਵਾਲੇ ਰਸਤੇ ਤੇ ਪੁੱਜਾ ਤਾਂ ਅੱਗੋਂ 4 ਨਕਾਬਪੋਸ਼ ਲੁਟੇਰਿਆਂ ਨੇ ਮੈਨੂੰ ਘੇਰਲਿਆ ਅਤੇ ਮੇਰੇ ਪਾਸ ਪਈ 20 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ । ਪੰਜਾਬ ਹੋਮਗਾਰਡ ਦੇ ਜਵਾਨ ਨੇ ਦੱਸਿਆ ਕਿ ਇਸ ਸਾਰੀ ਘਟਨਾ ਸਬੰਧੀ ਜਾਣਕਾਰੀ ਥਾਣਾ ਖਾਲੜਾ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਮੈਂ ਸ਼ੱਕ ਦੇ ਅਧਾਰ ਤੇ ਪਿੰਡ ਨਾਰਲਾ ਦੇ ਇੱਕ ਨੌਜਵਾਨ ਨੂੰ ਵੀ ਫੜਾਇਆ ਹੈ ।

ਉਧਰ ਜਦੋਂ ਇਸ ਕੇਸ ਸਬੰਧੀ ਤਫਦੀਸ਼ ਕਰ ਰਹੇ ਥਾਣਾ ਖਾਲੜਾ ਦੇ ਏ.ਐੱਸ.ਆਈ ਓਮ ਪ੍ਰਕਾਸ਼ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡ ਧੁੰਨ ਤੇ ਨਾਰਲੇ ਦੀਆਂ ਪੰਚਾਇਤਾਂ ਨੇ ਪੁਲਿਸ ਨੂੰ ਇਕਰਾਰਨਾਮਾ ਦੇ ਕੇ ਸ਼ੱਕ ਦੇ ਅਧਾਰ ਤੇ ਫੜੇ ਨਾਰਲੇ ਦੇ ਨੌਜਵਾਨ ਨੂੰ ਛੁਡਾ ਦਿੱਤਾ ਹੈ ਅਤੇ ਹੁਣ ਦੋਵੇਂ ਪੰਚਾਇਤਾਂ ਬੈਠ ਕੇ ਜੋ ਸਹਿਮਤੀ ਪ੍ਰਗਟਾਉਣਗੀਆਂ ਉਹਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ ।

Share This :

Leave a Reply