ਲੈਬ ਦੀ ਨਵੀਂ ਇਮਾਰਤ ਤੇ ਆਟੋਮੈਟਿਕ ਐਨੇਲਾਈਜ਼ਰ ਦਾ ਉਦਘਾਟਨ

ਐੱਸ.ਐੱਸ.ਪੀ ਵਿਕਰਮਜੀਤ ਦੁੱਗਲ, ਨਾਲ ਹਨ ਐੱਸ.ਪੀ. ਓਬਰਾਏ ਲੈਬ ਦਾ ਉਦਘਾਟਨ ਕਰਦੇ ਹੋਏ

ਨਾਭਾ /ਪਟਿਆਲਾ (ਤਰੁਣ ਮਹਿਤਾਂ ) : ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਵਲੋਂ ਪਟਿਆਲਾ ਸ੍ਰੀ ਗੁਰੂ ਸਿੰਘ ਸਭਾ ਮਾਲ ਰੋਡ ਸਥਿਤ ਲੈਬਾਰਟਰੀ ਦੀ ਸਮਰੱਥਾ ਵਿੱਚ ਵਾਧਾ ਕੀਤਾ ਹੈ, ਜਿਸ ਦਾ ਉਦਘਾਟਨ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐੱਸਪੀ ਸਿੰਘ ਓਬਰਾਏ ਅਤੇ ਐੱਸਐੱਸਪੀ ਵਿਕਰਮਜੀਤ ਦੁੱਗਲ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਲੋੜਵੰਦਾਂ ਲਈ ਰਿਆਇਤੀ ਦਰਾਂ ’ਤੇ ਡਾਇਲਸਿਜ਼ ਕਰਵਾਉਣੇ, ਮੈਡੀਕਲ ਐਮਰਜੈਂਸੀ ਲਈ ਮਾਲੀ ਮਦਦ ਤੋਂ ਇਲਾਵਾ ਉੱਤਰੀ ਭਾਰਤ ਵਿੱਚ ਅਨੇਕਾਂ ਥਾਵਾਂ ’ਤੇ ਰਿਆਇਤੀ ਦਰ ਤੇ ਟੈਸਟ ਕਰਵਾਉਣ ਲਈ ਲੈਬਾਰਟਰੀਆਂ ਵੀ ਖੋਲ੍ਹੀਆਂ ਗਈਆਂ ਹਨ।

ਟਰੱਸਟ ਨੇ ਪਟਿਆਲਾ ਪੁਲੀਸ ਨੂੰ 10 ਹਜ਼ਾਰ ਸਾਬਣ, 5 ਹਜ਼ਾਰ ਮਾਸਕ ਅਤੇ 2000 ਸੈਨੇਟਾਈਜ਼ਰ ਸੌਂਪੇ। ਇਸ ਮੌਕੇ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਇੰਸਪੈਕਟਰ ਜੱਸਾ ਸਿੰਘ ਸੰਧੂ, ਸਕੱਤਰ ਗਗਨਦੀਪ ਆਹੂਜਾ, ਸਿਹਤ ਸਲਾਹਕਾਰ ਡਾ ਡੀ ਐਸ ਗਿੱਲ, ਡਾਇਰੈਕਟਰ ਸਿੱਖਿਆ ਇੰਦਰਜੀਤ ਕੌਰ ਗਿੱਲ, ਡਾ ਆਰ ਐੱਸ ਅਟਵਾਲ, ਕੇ ਐਸ ਗਰੇਵਾਲ ਵਕੀਲ ਸ ਜਿੰਦੂ, ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਿਚੋਂ ਇੰਦਰਮੋਹਨ ਸਿੰਘ ਬਜਾਜ, ਪ੍ਰੋ ਬਾਬੂ ਸਿੰਘ ਗੁਰਮ, ਨਰਿੰਦਰ ਸਿੰਘ ਸਹਿਗਲ ਤੇ ਗੁਰਦੀਪ ਸਿੰਘ ਸਾਬਕਾ ਏਆਈਜੀ ਮੌਜੂਦ ਸਨ।

Share This :

Leave a Reply