ਗਰੀਬ ਦਲਿੱਤ ਮਜਦੂਰ ਦਲਵਾਰਾ ਸਿੰਘ ਨੂੰ ਬੰਧਕ ਬਣਾਉਣ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕਰੋ, ਵਰਣਾ ਕਰਾਂਗੇ ਤਿੱਖਾ ਸੰਘਰਸ-ਰਾਮਗੜ੍ਹ, ਚੀਮਾ

ਪ੍ਰੈਸ ਨਾਲ ਗੱਲ ਕਰਦੇ ਹੋਏ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ|

ਨਾਭਾ (ਤਰੁਣ ਮਹਿਤਾ) – ਅੱਜ ਇੱਥੇ ਪ੍ਰੈਸ ਦੇ ਨਾਮ ਸਾਂਝਾ ਬਿਆਨ ਜਾਰੀ ਕਰਦਿਆਂ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਗੁਰਚਰਨ ਸਿੰਘ ਰਾਮਗੜ, ਜੋਰਾ ਸਿੰਘ ਚੀਮਾ ਪ੍ਰਧਾਨ ਬਹੁਜਨ ਸਮਾਜ ਟਰੇਡ ਐਸੋਸੀਏਸ਼ਨ ਪੰਜਾਬ ਅਤੇ ਬਾਬਾ ਗੁਰਕੀਰਤ ਸਿੰਘ ਅੱਚਲ ਮੁੱਖ ਸਲਾਹਕਾਰ ਨੇ ਕਿਹਾ ਕਿ ਐਫ.ਆਈ.ਆਰ. 0165 ਮਿਤੀ 23-07-2020 ਵੱਲੋਂ ਦਲਬਾਰਾ ਸਿੰਘ ਥਾਣਾ ਸਦਰ ਨਾਭਾ ਵਿਖੇ ਦਰਜ ਕਰਵਾਈ ਗਈ ਸੀ, ਜੋ ਕਿ ਜਿਲ੍ਹਾ ਸੈਸਨ ਅਦਾਲਤ ਵੱਲੋਂ ਦੋਸੀਆਂ ਦੀ ਜਮਾਨਤ ਪਿਛਲੇ ਦਿਨੀਂ ਰੱਦ ਹੋ ਚੁੱਕੀ ਹੈ| ਐਟਰੋਸਿਟੀ ਐਕਟ 1989 (ਐਸ.ਸੀ. ਐਕਟ) ਲੱਗਣ ਦੇ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ| ਇਸ ਸਬੰਧੀ ਦਫਤਰ ਡੀ.ਐਸ.ਪੀ. ਸਾਹਿਬ ਨਾਭਾ ਅਤੇ ਥਾਣਾ ਸਦਰ ਨਾਭਾ ਨੂੰ ਪੂਰਨ ਰੂਪ ਵਿੱਚ ਸੂਚਨਾ ਭੇਜ ਦਿੱਤੀ ਗਈ ਹੈ ਕਿ ਜੇਕਰ ਗਰੀਬ ਦਲਿੱਤ ਮਜਦੂਰ ਦਲਬਾਰਾ ਸਿੰਘ ਨੂੰ ਬੰਧਕ ਬਣਾਉਣ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ, ਜਿਸਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਕਿਉਂਕਿ ਪ੍ਰਸ਼ਾਸਨ ਦੋਸੀਆਂ ਨਾਲ ਨਰਮ ਵਤੀਰਾ ਅਪਣਾ ਰਿਹਾ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਟਾਲ ਮਟੋਲ ਦੀ ਡੰਗ ਟਪਾਊ ਨੀਤੀ ਅਪਣਾ ਰਿਹਾ ਹੈ, ਜੋ ਕਿ ਕਿਸੀ ਵੀ ਤਰ੍ਹਾਂ ਵਾਜਿਬ ਅਤੇ ਠੀਕ ਨਹੀਂ ਹੈ| ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਦੇ ਖਿਲਾਫ ਕਾਨੂੰਨ ਮੁਤਾਬਿਕ ਬਣਦੀ ਤੁਰੰਤ ਕਾਰਵਾਈ ਕੀਤੀ ਜਾਵੇ|

Share This :

Leave a Reply