ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਫਲੋਰੀਡਾ ਦੇ ਬੇਸਾਈਡ ਹਾਈ ਸਕੂਲ ਦੇ ਗਰੈਜੂਏਸ਼ਨ ਸਮਾਗਮ ਵਿਚ ਹਿੱਸਾ ਲੈਣ ਵਾਲੇ ਇਕ ਵਿਅਕਤੀ ਦੇ ਕੋਰੋਨਾ ਪਾਜ਼ਟਿਵ ਆਉਣ ਤੋਂ ਬਾਅਦ ਤਕਰੀਬਨ 300 ਵਿਦਿਆਰਥੀਆਂ ਤੇ ਮਹਿਮਾਨਾਂ ਨੂੰ ਏਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ। ਬਰੀਵਰਡ ਕਾਊਂਟੀ ਦੇ ਫਲੋਰੀਡਾ ਸਿਹਤ ਵਿਭਾਗ ਨੇ ਕਿਹਾ ਹੈ ਕਿ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮਾਮਲਾ ਪਾਜ਼ਟਿਵ ਆਉਣ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।
ਸਿਹਤ ਵਿਭਾਗ ਦੇ ਕਾਊਂਟੀ ਸਹਾਇਕ ਡਾਇਰੈਕਟਰ ਅਨੀਤ ਸਟਰੀਮਲ ਨੇ ਇਕ ਈ ਮੇਲ ਰਾਹੀਂ ਸੂਚਿਤ ਕੀਤਾ ਹੈ ਕਿ ਸਮਾਗਮ ਵਿਚ ਹਿੱਸਾ ਲੈ ਕੇ ਆਏ ਇਕ ਵਿਅਕਤੀ ਦਾ ਟੈਸਟ ਕੀਤਾ ਗਿਆ ਸੀ ਜੋ ਕੋਰੋਨਾ ਪੀੜਤ ਨਿਕਲਿਆ ਹੈ। ਉਨਾਂ ਕਿਹਾ ਕਿ ਅਸੀਂ ਉਨਾਂ ਸਾਰਿਆਂ ਨੂੰ 14 ਦਿਨਾਂ ਲਈ ਏਕਾਂਤਵਾਸ ਵਿਚ ਜਾਣ ਦੀ ਸਲਾਹ ਦਿੱਤੀ ਹਾਂ ਜਿਨਾਂਨੇ ਸਕੂਲ ਦੇ ਗਰੈਜੂਏਸ਼ਨ ਸਮਾਗਮ ਵਿਚ ਹਿੱਸਾ ਲਿਆ ਸੀ।