ਨਾਭਾ ਦੇ ਬੌੜਾ ਗੇਟ ਚੌਕ ਵਿੱਚ ਹੋਇਆ ਜਬਰਦਸਤ ਹੰਗਾਮਾ

ਤਿੰਨ ਅਸਲੀ ਕਿੰਨਰਾ ਨੇ ਨਕਲੀ ਕਿੰਨਰ ਨੂੰ ਦਬੋਚਿਆ, ਸ਼ਰੇਆਮ ਚੌਕ ਵਿੱਚ ਕੀਤਾ ਚਾੜਿਆ ਕੁਟਾਪਾ

ਨਾਭਾ ( ਤਰੁਣ ਮਹਿਤਾ ) ਪੰਜਾਬ ਵਿੱਚ ਨਕਲੀ ਕਿੰਨਰਾ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਤੇ ਇਨਾਂ  ਦੀਆਂ  ਆਪਸੀਆ ਲੜਾਈਆਂ ਵੀ ਹੁੰਦੀਆਂ ਰਹਿੰਦੀਆਂ  ਹਨ । ਇਸ ਤਰਾਂ  ਦੇ ਕਈ ਮਾਮਲੇ ਪਿਛਲੇ ਦਿਨਾਂ ਵਿੱਚ ਪਟਿਆਲਾ ਵਿਖੇ ਵੀ ਦੇਖਣ ਵਿੱਚ ਆੲੇ ਹਨ। ਨਾਭਾ ਦੇ ਬੌੜਾ  ਗੇਟ  ਵਿਖੇ  ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਇਕ ਨਕਲੀ ਕਿੰਨਰ ਨੂੰ ਤਿੰਨ ਅਸਲੀ ਕਿੰਨਰਾਂ ਨੇ ਦਬੋਚ ਲਿਆ ਅਤੇ ਨਕਲੀ ਬਣੇਂ ਕਿੰਨਰ ਦਾ ਸ਼ਰੇਆਮ ਬਾਜਾਰ ਵਿੱਚ  ਕੁਟਾਪਾ ਵੀ ਚਾੜਿਆ ਗਿਆ ਅਤੇ  ਆਖਿਰਕਾਰ ਨਕਲੀ ਕਿੰਨਰ ਨੂੰ ਅਸਲੀ ਕਿੰਨਰਾਂ ਤੋਂ ਜਾਨ ਬਚਾ ਕੇ ਭੱਜਣਾ ਪਿਆ।

ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਨਾਭਾ ਦੇ ਕਿੰਨਰ ਅਨੁ ਨੇ ਦੱਸਿਆ ਕਿ ਇਹ ਨੋਜਵਾਨ ਜੋ ਕਿ ਪਿੰਡ ਦੁਲੱਦੀ  ਦਾ ਰਹਿਣ ਵਾਲਾ ਹੈ।   ਜੋ ਕਿ ਸੂਟ ਪਾਅ ਕੇ ਲੋਕਾਂ ਤੋਂ ਵਧਾਈ ਮੰਗਦਾ ਹੈ। ਉਨਾ ਕਿਹਾ  ਕਿ ਇਸ ਨੋਜਵਾਨ ਨੇ ਕੁੱਝ ਸਮੇਂ ਪਹਿਲਾਂ ਵੀ ਥਾਣੇ ਵਿੱਚ ਲਿਖ ਕੇ ਦਿੱਤਾ ਸੀ ਕਿ ਮੈਂ ਅੱਗੇ ਤੋਂ ਅਜਿਹਾ ਕੋਈ ਕੰਮ ਨਹੀਂ ਕਰਾਂਗਾ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪਿੰਡਾਂ, ਸ਼ਹਿਰ ਵਿਚ ਆਪਣੇ ਯਜਮਾਨਾ ਕੋਲ਼ ਜਾਂਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਪਹਿਲਾਂ ਹੀ ਵਧਾਈਆਂ ਲੈ ਗਿਆ। ਇਸ ਨੋਜਵਾਨ ਨੇ ਸਾਨੂੰ ਦੁਖੀ ਕੀਤਾ ਹੋਇਆ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਅਤੇ ਨਕਲੀ ਕਿੰਨਰ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Share This :

Leave a Reply