ਹੈਪੇਟਾਈਟਸ ਇਲਾਜ ਨਾਲੋਂ ਪ੍ਰਹੇਜ ਚੰਗਾ-ਡਾ. ਦਲਬੀਰ ਕੌਰ
ਨਾਭਾ (ਤਰੁਣ ਮਹਿਤਾ) – ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾਂ ਦੀਆਂ ਹਦਾਇਤਾਂ ਅਨੁਸਾਰ ਐਸ.ਐਮ.ਓ. ਸਿਵਲ ਹਸਪਤਾਲ ਨਾਭਾ ਡਾ. ਦਲਬੀਰ ਕੌਰ ਦੀ ਅਗਵਾਈ ਵਿੱਚ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦਲਬੀਰ ਕੌਰ ਨੇ ਕਿਹਾ ਕਿ ਵਾਇਰਲ ਹੈਪੇਟਾਈਟਸ ਜਿਗਰ ਦੀ ਸੋਜਿਸ ਹੈ ਵਾਇਰਲ ਇੰਨਫੈਕਸ਼ਨ ਕਾਰਨ ਹੁੰਦੀ ਹੈ| ਹੈਪੇਟਾਈਟਸ – ਏ ਅਤੇ ਈ ਦੂਸਿਤ ਪਾਣੀ/ਖਾਣੇ ਦੀ ਵਰਤੋਂ ਨਾਲ ਹੁੰਦਾ ਹੈ, ਹੈਪੇਟਾਈਟਸ – ਬੀ ਅਤੇ ਸੀ ਦੂਸਿਤ ਖੂਨ, ਖੂਨ ਵਾਲੇ ਉਤਪਾਦਾਂ ਅਤੇ ਦੂਸਿਤ ਸੂਈਆਂ ਨਾਲ ਹੁੰਦਾ ਹੈ, ਟੈਟੂ ਬਣਵਾਉਣ ਨਾਲ, ਜਨਮ ਸਮੇਂ ਮਾਂ ਤੋਂ ਬੱਚੇ ਨੂੰ, ਅਸੁਰੱਖਿਅਤ ਸਰੀਰਕ ਸੰਪਰਕ ਨਾਲ ਫੈਲਦਾ ਹੈ| ਬੁਖਾਰ , ਥਕਾਵਟ, ਭੁੱਖ ਦੀ ਕਮੀ, ਜੀਅ ਕੱਚਾ ਹੋਣਾ, ਉਲਟੀਆਂ, ਗਾੜੇ ਰੰਗ ਦਾ ਪਿਸਾਬ , ਹਲਕੇ ਰੰਗ ਦਾ ਮਲ, ਪੀਲੀਆ ਇਸਦੇ ਮੁੱਖ ਲੱਛਣ ਹਨ| ਡਿਪਟੀ ਮਾਸ ਮੀਡੀਆ ਅਫਸਰ ਕਰਨੈਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਹੈਪੇਟਾਈਟਸ – ਬੀ ਅਤੇ ਸੀ ਦੀ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਸਮੁੱਚੇ ਜਿਲ੍ਹਾ ਹਸਪਤਾਲਾਂ , ਸਰਕਾਰੀ ਮੈਡੀਕਲ ਕਾਲਜਾਂ, 2 ਸਬ-ਡਵੀਜਨ ਹਸਪਤਾਲਾਂ, 13 ਏ.ਆਰ.ਟੀ. ਕੇਂਦਰਾਂ ਅਤੇ 11 ਓ.ਐਸ.ਟੀ. ਕੇਂਦਰਾਂ ਤੇ ਉਪਲੱਬਧ ਹਨ| ਹੈਪੇਟਾਈਟਸ – ਬੀ ਅਤੇ ਸੀ ਦੀ ਜਾਂਚ ਅਤੇ ਹੈਪੇਟਾਈਟਸ – ਸੀ ਦਾ ਇਲਾਜ ਬਿਲਕੁਲ ਮੁਫਤ ਹੈ| ਇਸ ਮੌਕੇ ਫਾਰਮੇਸੀ ਅਫਸਰ ਸੱਤਿਆਵੀਰ ਜਿੰਦਲ, ਭਾਰਤ ਭੂਸਨ, ਐਂਟੀ ਲਾਵਰਾ ਸਟਾਫ, ਏ.ਐਨ.ਐਮਜ ਆਦਿ ਮੌਜੂਦ ਸਨ|