ਨਾਭਾ 17 ਜੂਨ (ਤਰੁਣ ਮਹਿਤਾ)ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਹਮੇਸ਼ਾਂ ਸੰਘਰਸ਼ਸ਼ੀਲ ਜੈ ਜਵਾਨ ਜੈ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਸਿੱਧੂ ਨੇ ਹਰਿੰਦਰਜੀਤ ਸਿੰਘ (ਹੈਰੀ ਸੰਧੂ) ਨੂੰ ਪਾਰਟੀ ਵੱਲੋਂ ਨਾਭਾ ਬਲਾਕ ਪਟਿਆਲਾ ਦਾ ਯੂਥ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੌਕੇ ਹੈਰੀ ਸੰਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਹਰ ਮਸਲੇ ਤੇ ਆਵਾਜ਼ ਉਠਾਉਣਗੇ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ, ਭ੍ਰਿਸ਼ਟਾਚਾਰ ਦਾ ਮੁੱਦਾ ਹੋਵੇ, ਨੌਜਵਾਨਾਂ ਦਾ ਨੋਕਰੀਆਂ ਦਾ ਮਸਲਾ ਹੋਵੇ।
ਜਾਂ ਫਿਰ ਲੋੜਵੰਦਾਂ ਨੂੰ ਸਰਕਾਰ ਵੱਲੋਂ ਮਿਲਦੀਆਂ ਸਰਕਾਰੀ ਸੁਵਿਧਾਵਾਂ ਵਿੱਚ ਹੇਰ ਫੇਰ ਦਾ ਮਸਲਾ ਹੋਵੇ ਉਨ੍ਹਾਂ ਕਿਹਾ ਕਿ ਅੱਜ ਸਰਕਾਰਾਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਤੋਂ ਵੀ ਭੱਜ ਰਹੀਆਂ ਹਨ। ਪੰਜਾਬ ਦੀ ਨੋਜਵਾਨੀ ਵਿਦੇਸ਼ਾਂ ਨੂੰ ਜਾਂ ਰਹੀ ਹੈ। ਸਰਕਾਰ ਦਾ ਕੋਈ ਏਜੰਡਾ ਨਹੀਂ। ਅਸੀਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਾਂਗੇ ਤੇ ਉਨਹਾਂ ਨਾਲ ਹੀ ਜੈ ਜਵਾਨ ਜੈ ਕਿਸਾਨ ਮੋਰਚਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ।