ਹੈਰੀਮਾਨ ਅਤੇ ਚੰਦੂਮਾਜਰਾ ਪਰਿਵਰਵਾਦ ਦੀ ਬਣੇ ਮਿਸਾਲ

ਆਪ ਆਗੂ ਇੰਦਰਜੀਤ ਸੰਧੂ

ਸਨੌਰ/ਪਟਿਆਲਾ (ਅਰਵਿੰਦਰ ਜੋਸ਼ਨ) ਹਲਕਾ ਸਨੌਰ ਦੇ ਕਾਂਗਰਸ ਪਾਰਟੀ ਹਲਕਾ ਇੰਚਾਰਜ ਹੈਰੀ ਮਾਨ ਜੀ ਦੇ ਦੁਬਾਰਾ ਯੂਨਿਵਰਸਿਟੀ ਸਿੰਡੀਕੇਟ ਦੇ ਮੈਂਬਰ ਚੁਣੇ ਜਾਣ ਤੇ  ਹਲਕਾ ਸਨੌਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ ਇੰਦਰਜੀਤ ਸਿੰਘ ਸਿੰਘ ਸੰਧੂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ  ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਆਪ ਆਗੂ ਇੰਦਰਜੀਤ ਸੰਧੂ ਨੇ ਆਖਿਆ ਕਿ ਹੈਰੀ ਮਾਨ  ਦੀ ਨਿਯੂਕਤੀ ਦਾ ਹਲਕਾ ਸਨੌਰ ਨੂੰ ਕੋਈ ਲਾਭ ਨਹੀਂ ਹੋਣਾ ਬਲਕਿ  ਹੈਰੀ ਮਾਨ ਨੂੰ ਨਿੱਜੀ ਤੌਰ ਤੇ ਲਾਭ ਜ਼ਰੂਰ ਹੋ ਸਕਦਾ ਹੈ, ਸੰਧੂ ਨੇ ਆਖਿਆ ਕਿ ਇਸ ਤੋਂ ਪਹਿਲਾਂ ਉਹਨਾਂ ਵਲੋਂ ਸੀਨੀਅਰ ਆਗੂਆ ਨੂੰ ਖੂੰਜੇ ਲਾ ਆਪਣੇ ਪੁੱਤਰ ਰਿਕੀ ਮਾਨ ਨੂੰ ਮਾਰਕੀਟ ਕਮੇਟੀ ਪਟਿਆਲਾ ਦਾ ਚੇਅਰਮੈਨ ਲਗਾ ਕੇ  ਅੰਨਾ ਵੰਡੇ ਰਿਓੜੀਆ ਮੁੜ ਮੁੜ ਆਪ ਤੇ ਆਪਣੇ ਆ ਨੂੰ ਕਹਾਵਤ ਨੂੰ ਸੱਚ ਕਰ ਵਿਖਾਇਆ ਸੀ। ਸੰਧੂ ਨੇ ਆਖਿਆ ਕਿ ਹੈਰੀਮਾਨ ਬਿਲਕੁੱਲ ਪ੍ਰੇਮ ਸਿੰਘ ਚੰਦੂਮਾਜਰਾ ਦੀ ਤਰਜ਼ ਤੇ ਕੰਮ ਕਰ ਰਹੇ ਹਨ, ਜਿਵੇਂ ਚੰਦੂਮਾਜਰਾ ਪਰਿਵਾਰ ਨੇ ਇੱਕੋ ਵੇਲੇ ਪਾਰਲੀਮੈਂਟ, ਵਿਧਾਨ ਸਭਾ ਅਤੇ ਐਡੀਸ਼ਨਲ ਐਡਵੋਕੇਟ ਜਰਨਲ ਦੇ ਅਹੁੱਦੇ ਉੱਪਰ ਕਬਜ਼ਾ ਕੀਤਾ ਸੀ, ਹੁਣ ਹੈਰੀਮਾਨ ਉਸੇ ਰਾਹ ਉੱਪਰ ਚੱਲ ਪਏ ਹਨ । ਸੰਧੂ ਨੇ ਆਖਿਆ ਕਿ  ਯੂਨੀਵਰਸਿਟੀ ਪਹਿਲਾਂ  ਹੀ ਘਾਟੇ ਚ ਚੱਲ ਰਹੀ ਜਿਸਦੀ ਵਸੂਲੀ ਮੋਟੀਆਂ ਫੀਸਾਂ ਦੇ ਰੂਪ ਚ ਵਿਦਿਆਰਥੀਆਂ ਤੋਂ ਕੀਤੀ ਜਾ ਰਹੀ ਹੈ, ਕੰਪਾਰਮੈਂਟ ਫੀਸ, ਲੇਟ ਫੀਸ ਨਾਲ ਵਿਦਿਆਰਥੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਉੱਪਰੋਂ ਇਹ ਰਾਜਨੀਤਿਕ ਅਹੁਦੇ ਵੰਡ ਕੇ ਸਰਕਾਰ ਕੀ ਸਾਬਿਤ ਕਰਨਾ ਚਾਹੁੰਦੀ ਹੈ ?  ਸੰਧੂ ਨੇ ਆਖਿਆ ਕਿ ਰਾਜਨੀਤਿਕ ਲੋਕ ਚੋਣਾਂ ਅੰਦਰ ਕਰੋੜਾਂ ਰੁਪਏ ਖਰਚਦੇ ਹਨ ਅਤੇ ਫਿਰ ਪੰਜ ਸਾਲ ਲੋਕਾਂ ਨੂੰ ਲੁੱਟਦੇ ਹਨ, ਇਹ ਮੁਨਾਫੇ ਵਾਲਾ ਧੰਦਾ ਬਣ ਚੁੱਕਾ ਹੈ, ਇਹੀ ਵੱਡਾ ਕਾਰਣ ਕਿ ਰਾਜਨੀਤਿਕ ਲੀਡਰ ਆਪਣੇ ਪੁੱਤਰਾਂ ਦਾ ਕੈਰੀਅਰ ਸਿਰਫ ਇਸੇ ਲਾਈਨ ਵਿੱਚ ਸੁਰੱਖਿਅਤ ਸਮਝਦੇ ਹਨ, ਸੰਧੂ ਨੇ ਆਖਿਆ ਕਿ ਜਿਸ ਪ੍ਰਕਾਰ ਪਰਿਵਾਰਵਾਦ ਵਿੱਚ ਵਾਧਾ ਹੋ ਰਿਹਾ ਉਹ ਬਹੁਤ ਹੀ ਮੰਦਭਾਗਾ ਹੈ, ਇਸ  ਨਾਲ ਆਮ ਘਰਾਂ ਦੇ ਮੁੰਡੇ ਮਾਯੂਸ ਹੋ ਕਿ ਘਰਾਂ ਚ ਬਹਿ ਜਾਣਗੇ ਜਾਂ ਰਵਾਇਤੀ ਸਿਸਟਮ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕਣ ਲਈ ਮਜ਼ਬੂਰ ਹੋ ਜਾਣਗੇ।

Share This :

Leave a Reply