ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਮਰਗਿੰਦਪੁਰਾ ਦੇ ਪੰਚਾਇਤੀ ਪਲਾਟ ਵਿੱਚੋਂ ਸ਼ੱਕੀ ਹਾਲਤ ਚ ਖੜ੍ਹੀ ਹਾਂਡਾ ਇਮੇਜ ਗੱਡੀ ਮਿਲੀ।

ਹਾਂਡਾ ਇਮੇਜ ਗੱਡੀ ਤੇ ਲੱਗੀ ਹੋਈ ਨੰਬਰ ਪਲੇਟ ਫੇਕ ਪਾਈ ਗਈ

ਖਾਲੜਾ (ਜਗਜੀਤ ਸਿੰਘ ਡੱਲ,ਭੁੱਲਰ) ਪੁਲਿਸ ਥਾਣਾ ਕੱਚਾ ਪੱਕਾ ਅੰਦਰ ਇੱਕ ਸ਼ੱਕੀ ਹਾਲਤ ਚ ਖੜ੍ਹੀ ਹਾਂਡਾ ਇਮੇਜ ਗੱਡੀ ਮਿਲਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਦਿਆਲਪੁਰਾ ਤੋਂ ਮੱਖੀ ਕਲਾਂ ਲਿੰਕ ਰੋਡ ਤੇ ਪਿੰਡ ਨਿੱਕੀ ਮੱਖੀ (ਮਰਗਿੰਦਪੁਰਾ) ਦੇ ਪੰਚਾਇਤੀ ਪਲਾਟਾ ਚ ਬੀਤੇ ਬੁੱਧ -ਵੀਰਵਾਰ ਦੀ ਦਰਮਿਆਨੀ ਰਾਤ ਨੂੰ ਕਿਸੇ ਵਿਅਕਤੀ ਵੱਲੋਂ ਚਿੱਟੇ ਰੰਗ ਦੀ ਹੌਂਡਾ ਇਮੇਜ ਗੱਡੀ ਖੜ੍ਹੀ ਕਰ ਦਿੱਤੀ ਗਈ । ਜਿਸ ਤੇ ਕਿ ਅਗਲੀ ਨੰਬਰ ਪਲੇਟ ਪੀ.ਬੀ.05 ਐਸ.2308 ਲੱਗੀ ਹੋਈ (ਚਿਪਕਾਈ ਹੋਈ) ਸੀ ਜਦੋਂ ਕਿ ਪਿਛਲੀ ਨੰਬਰ ਪਲੇਟ ਗਾਇਬ ਸੀ । ਗੱਡੀ ਪੂਰੀ ਤਰ੍ਹਾਂ ਲੌਕ ਸੀ ਅਤੇ ਰਾਈਟ ਸਾਈਡ ਦੇ ਪਿਛਲੇ ਟਾਇਰ ਚ ਹਵਾ ਘੱਟ ਸੀ ।

ਵੀਰਵਾਰ ਲੰਮਾ ਸਮਾਂ ਜਦੋਂ ਗੱਡੀ ਨੂੰ ਕੋਈ ਲੈਣ ਵਾਸਤੇ ਨਾ ਆਇਆ ਤਾਂ ਇਸ ਦੀ ਖ਼ਬਰ ਪੁਲਿਸ ਥਾਣਾ ਕੱਚਾ ਪੱਕਾ ਨੂੰ ਮਿਲੀ । ਜਿਸ ਤੇ ਏ ਐਸ ਆਈ ਬਚਿੱਤਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਤੁਰੰਤ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ । ਜਾਣਕਾਰੀ ਅਨੁਸਾਰ ਲੱਗੀ ਹੋਈ ਨੰਬਰ ਪਲੇਟ ਫੇਕ ਸੀ । ਉਧਰ ਦੂਜੇ ਪਾਸੇ ਜਦੋਂ ਇਸ ਸੰਬੰਧੀ ਥਾਣਾ ਕੱਚਾ ਪੱਕਾ ਦੇ ਏ.ਐੱਸ.ਆਈ ਬਚਿੱਤਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਬੀਤੇ ਕਾਫੀ ਦਿਨਾਂ ਦੀ ਖਲੋਤੀ ਇਸ ਗੱਡੀ ਬਾਰੇ ਜਦੋਂ ਸਾਨੂੰ ਜਾਣਕਾਰੀ ਮਿਲੀ ਤਾਂ ਅਸੀਂ ਇਸ ਗੱਡੀ ਨੂੰ ਸ਼ੱਕ ਦੇ ਅਧਾਰ ਤੇ ਥਾਣਾ ਕੱਚਾ ਪੱਕਾ ਵਿਖੇ ਲੈ ਆਏ ਹਾਂ ਅਤੇ ਇਸ ਸਬੰਧੀ ਤਸਦੀਕ ਜਾਰੀ ਹੈ । ਜੋ ਵੀ ਸੱਚ ਸਾਹਮਣੇ ਆਵੇਗਾ ਬਣਦੀ ਕਾਰਵਾਈ ਕੀਤੀ ਜਾਵੇਗੀ ।

Share This :

Leave a Reply