ਸੰਦੀਪ ਸਿੰਘ ਨੂੰ ਐਸ ਉ ਆਈ ਦਾ ਪ੍ਰਧਾਨ ਬਣਾਉਣ ਤੇ ਗੁਰਸੇਵਕ ਸਿੰਘ ਸਭਰਾ ਨੇ ਸੀਨੀਅਰ ਲੀਡਰਸ਼ਿਪ ਦਾ ਕੀਤਾ ਧੰਨਵਾਦ

ਖਾਲੜਾ (ਜਗਜੀਤ ਸਿੰਘ ਡੱਲ, ਭੁੱਲਰ) ਸੰਦੀਪ ਸਿੰਘ ਨੂੰ ਐਸ ਉ ਆਈ ਦਾ ਪ੍ਰਧਾਨ ਬਣਾਉਣ ਤੇ ਗੁਰਸੇਵਕ ਸਿੰਘ ਸਭਰਾ ਨੇ ਸੀਨੀਅਰ ਲੀਡਰਸ਼ਿਪ ਸਾਬਕਾ ਕੈਬਨਿਟ ਮੰਤਰੀ ਸੑ ਆਦੇਸ਼ਪੑਤਾਪ ਸਿੰਘ ਜੀ ਕੈਰੋਂ ਪੀ ਏ ਸ੍ਰ ਗੁਰਮੁੱਖ ਸਿੰਘ ਘੁੱਲਾ ਬਲੇਹਰ ਜੀ ਦਾ ਧੰਨਵਾਦ ਕੀਤਾ ਗੁਰਸੇਵਕ ਸਿੰਘ ਸਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਦੀਪ ਸਿੰਘ ਸਭਰਾ ਵੱਲੋਂ ਪਾਰਟੀ ਪ੍ਰਤੀ ਨਿਭਾਏ ਜਾ ਰਹੇ ਵਧੀਆ ਰੋਲ ਅਤੇ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਵਲੋਂ ਸ੍ਰੋਮਣੀ ਅਕਾਲੀ ਦਲ ਹਲਕਾ ਪੱਟੀ ਦੇ ਸਭਰਾ ਸਰਕਲ ਦੇ SOI ਦਾ ਪ੍ਰਧਾਨ ਨਿਯੁਕਤ ਕਰਕੇ ਵੱਡੀ ਜਿੰਮੇਵਾਰੀ ਸੌਂਪੀ ਹੈ

ਜੋਂ ਕਿ ਮਾਣ ਵਾਲੀ ਗੱਲ ਹੈ ਗੁਰਸੇਵਕ ਸਭਰਾ ਨੇ ਕਿਹਾ ਕਿ ਅਸੀਂ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਸੰਦੀਪ ਸਭਰਾ ਨੂੰ SOI ਸਰਕਲ ਸਭਰਾ ਦਾ ਪ੍ਰਧਾਨ ਬਣਾ ਕੇ ਮਾਣ ਬਖਸ਼ਿਆ ਹੈ। ਅਤੇ ਆਸ ਕਰਦੇ ਹਾਂ ਕਿ ਪਾਰਟੀ ਲਈ ਇੱਕ ਵਧੀਆ ਮਾਹੌਲ ਸਿਰਜ ਕਿ ਪਾਰਟੀ ਨੂੰ ਹੋਰ ਬੁਲੰਦੀਆਂ ਤੇ ਲੈ ਕਿ ਜਾਣਗੇ।

Share This :

Leave a Reply