ਸਨੌਰ (ਮੀਡੀਆ ਬਿਊਰੋ) ਕਸਬਾ ਸਨੌਰ ਦੀ ਨੌਜਵਾਨ ਲੜਕੀ ਬੱਬਲ ਕੌਰ ਤੇ ਐਫ਼ ਆਈ ਆਰ ਦਰਜ ਹੋਣ ਤੋਂ ਬਾਅਦ ਆਪ ਆਗੂਆਂ ਇੰਦਰ ਜੀਤ ਸਿੰਘ ਸੰਧੂ , ਪ੍ਰੀਤੀ ਸਾਨੌਰ , ਸ਼ਰਨਜੀਤ ਢਿੱਲੋਂ, ਜੋਨੀ ਫਤਿਹਪੁਰ, ਬੱਗਾ ਸ਼ਮਸ਼ਪੁਰ, ਰੋਹਿਤ ਬਹਾਦੁਰਗੜ੍ਹ ਆਦਿ ਨੇ ਅੱਜ ਇਕਬਾਲ ਕੌਰ ਉਰਫ ਬੱਬਲ ਕੌਰ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਸ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ ਅਤੇ ਸਾਰੇ ਮਸਲੇ ਬਾਰੇ ਪੁੱਛ ਪੜਤਾਲ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਪ ਆਗੂ ਹਲਕਾ ਸਨੌਰ ਇੰਦਰਜੀਤ ਸਿੰਘ ਸੰਧੂ ਨੇ ਆਖਿਆ ਕਿ ਪਿਛਲੇ ਦਿਨੀਂ ਮੋਹੱਲਾ ਨਿਵਾਸੀਆਂ ਨੇ ਇੱਕਤਰਤਾ ਕਰਕੇ ਫੈਂਸਲਾ ਕੀਤਾ ਸੀ ਕਿ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਕਰੋਨਾ ਪੋਸਟਿਵ ਆਉਣ ਤੇ ਜ਼ਬਰਦਸਤੀ ਹਸਪਤਾਲ ਦਾਖਿਲ ਨਹੀਂ ਕਰੇਗਾ ਜੇਕਰ ਅਜਿਹਾ ਹੁੰਦਾ ਹੈ ਤਾਂ ਮੋਹੱਲਾ ਨਿਵਾਸੀ ਵਿਰੋਧ ਕਰਨਗੇ , ਮੋਹੱਲਾ ਨਿਵਾਸੀਆਂ ਨੇ ਇਹ ਵੀ ਫੈਂਸਲਾ ਕੀਤਾ ਸੀ ਕਿ ਮਰੀਜ਼ ਘਰ ਵਿੱਚ ਹੀ ਕੁਆਰ ਟਾਇਨ ਹੋ ਸਕਦਾ ਹੈ
ਪਰ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਐਕਸ਼ਨ ਕਰਦਿਆਂ ਇੱਕ ਲੜਕੀ ਇਕਬਾਲ ਕੌਰ ਉਰਫ ਬੱਬਲ ਕੌਰ ਦੇ ਨਾਮ ਤੇ ਐਫ਼ ਆਈ ਆਰ ਕਰ ਦਿੱਤੀ ਅਤੇ ਉਕਤ ਲੜਕੀ ਨੂੰ ਗ੍ਰਿਫਤਾਰ ਵੀ ਕਰ ਲਿਆ, ਦੋਸ਼ ਇਹ ਸੀ ਕਿ ਬੱਬਲ ਕੌਰ ਲੋਕਾਂ ਨੂੰ ਮਾੜੇ ਸਿਹਤ ਪ੍ਰਬੰਧਾਂ ਦਾ ਹਵਾਲਾ ਦੇ ਕੇ ਡਰਾ ਰਹੀ ਸੀ, ਸਬੂਤ ਦਾ ਆਧਾਰ ਤੇ ਸ਼ੋਸ਼ਲ ਤੇ ਜਾਰੀ ਇੱਕ ਵੀਡੀਓ ਨੂੰ ਬਣਾਇਆ ਗਿਆ। ਸੰਧੂ ਨੇ ਆਖਿਆ ਨੇ ਆਖਿਆ ਕਿ ਅਜਿਹੇ ਫੈਸਲੇ ਬਹੁਤ ਸਾਰੀਆਂ ਪੰਚਾਇਤਾਂ , ਕਿਸਾਨ ਯੂਨੀਅਨਾਂ ਅਤੇ ਮੋਹੱਲਾ ਸਭਾਵਾਂ ਕਰ ਰਹੀਆਂ ਹਨ, ਕੀ ਇਹ ਕਾਰਵਾਈ ਪੂਰੇ ਸੂਬੇ ਵਿੱਚ ਇਸੇ ਪ੍ਰਕਾਰ ਕੀਤੀ ਜਾਵੇਗੀ। ਸੰਧੂ ਨੇ ਆਖਿਆ ਕਿ ਲੋਕਾਂ ਉੱਪਰ ਪਰਚੇ ਦਰਜ ਕਰਨ ਦੀ ਬਿਜਾਏ ਲੋਕਾਂ ਦਾ ਸਿਹਤ ਵਿਭਾਗ ਪ੍ਰਤੀ ਟੁੱਟਿਆ ਵਿਸ਼ਵਾਸ ਬਹਾਲ ਕਰਨਾ ਚਾਹੀਦਾ ਹੈ ਸੰਧੂ ਨੇ ਆਖਿਆ ਕਿ ਇਹ ਠੀਕ ਹੈ ਲੋਕਾਂ ਨੂੰ ਕੋਵਿਡ 19 ਬਾਰੇ ਜਾਗਰੁਕ ਵੀ ਕਰਨਾ ਪਵੇਗਾ ਪਰ ਜਿਸ ਤਰਾਂ ਦੀਆਂ ਘਟਨਾਵਾਂ ਰੋਜ਼ਾਨਾ ਸਾਹਮਣੇ ਆ ਰਹੀਆਂ ਹਨ ਉਸ ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਰਿਹਾ ਹੈ , ਲੋਕ ਸਰਕਾਰੀ ਹਸਪਤਾਲ ਚ ਜਾਣ ਤੋਂ ਕੰਨੀ ਕਤਰਾ ਰਹੇ ਹਨ ਅਤੇ ਇਸ ਤੋਂ ਬੇਹਤਰ ਘਰਾਂ ਚ ਰਹਿਣਾ ਬੇਹਤਰ ਸਮਝਦੇ ਹਨ, ਸੰਧੂ ਨੇ ਆਖਿਆ ਕਿ ਅਕਸਰ ਕਰੋਨਾ ਸਬੰਧੀ ਰਿਪੋਰਟਾਂ ਨੈਗਟਿਵ ਤੋਂ ਪੋਜ਼ਟਿਵ ਹੋਣ ਦੀ ਚਰਚਾ ਵੀ ਹੁਣ ਆਮ ਹੁੰਦੀ ਜਾ ਰਹੀ ਹੈ ਅਤੇ ਇਸ ਬੇਵਿਸ਼ਵਾਸੀ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਵੱਲ਼ੋਂ ਅਕਸਰ ਹੀ ਵਿਰੋਧ ਜਿਤਾਏ ਜਾ ਰਹੇ ਹਨ । ਸੰਧੂ ਨੇ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀਆਂ ਸਿਹਤ ਸੇਵਾਵਾਂ ਦਰੁਸਤ ਕਰੇ, ਹਸਪਤਾਲਾਂ ਚ ਕਰੋਨਾ ਮਰੀਜਾਂ ਉੱਪਰ ਵਿਸ਼ੇਸ਼ ਧਿਆਨ ਦੇਵੇ, ਗੈਰ ਜਿੰਮੇਵਾਰੀ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਾਰਵਾਈ ਕਰੇ ਤਾਂ ਕਿ ਲੋਕਾਂ ਦਾ ਡਰ ਦੂਰ ਹੋ ਸਕੇ ਸੰਧੂ ਨੇ ਆਖਿਆ ਕਿ ਸਰਕਾਰ ਨੂੰ ਲੋਕਾਂ ਨਾਲ ਟਕਰਾਅ ਦੀ ਨੀਤੀ ਨਹੀਂ ਅਪਨਾਉਣੀ ਚਾਹੀਦੀ ਬਲਕਿ ਲੋਕਾਂ ਉੱਪਰ ਪਰਚੇ ਦਰਜ ਕਰਨ ਦੀ ਬਿਜਾਏ ਲੋਕਾਂ ਵਿਸ਼ਵਾਸ ਬਹਾਲ ਕਰਨਾ ਚਾਹੀਦਾ ਹੈ।