ਹੋਸਲੇ ਬੁਲੰਦ ਰੱਖੋਂ,ਮਾਸਕ ਪਹਿਨੋ, ਸਮਾਜਿਕ ਦੂਰੀ ਬਨਾ ਕੇ ਰੱਖੋਂ, ਪੀੜਤ ਪਰਿਵਾਰਾਂ ਨਾਲ ਨਫ਼ਰਤ ਨਾਂ ਕਰੋ:ਐਸ ਐਸ ਪੀ ਪਟਿਆਲਾ

ਨਾਭਾ (ਤਰੁਣ ਮਹਿਤਾ) ਮਿਸ਼ਨ ਫਤਿਹ ਮੁਹਿੰਮ ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡੀਜੀਪੀ ਪੰਜਾਬ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ: ਮਨਦੀਪ ਸਿੰਘ ਸਿੱਧੂ ਐਸ਼ .ਐਸ. ਪੀ ਪਟਿਆਲਾ ਵੱਲੋਂ ਸਮੂਹ ਪਟਿਆਲਾ ਜ਼ਿਲਾ ਵਾਸੀਆਂ ਨੂੰ ਇਸ ਕਰੋਨਾਂ ਮਹਾਂਮਾਈ ਦੇ ਚਲਦਿਆਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਮਹਾਂਮਾਰੀ ਦੇ ਚਲਦਿਆਂ ਜ਼ਿਲਾ ਪੁਲਿਸ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਸਿਰ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲੋਕਡਾਉਣ ਦੋਰਾਨ ਦਿਤੀ ਗਈ ਢਿਲ ਦੀ ਦੁਰਵਰਤੋਂ ਨਾਂ ਕਰੋ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਕਰੋਨਾ ਮਹਾਂਮਾਰੀ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਅਤੇ ਜੇਕਰ ਸਹੀ ਢੰਗ ਨਾਲ ਦਿਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਇਸ ਦਾ ਖਮਿਆਜ਼ਾ ਵੀ ਸਾਨੂੰ ਭੁਗਤਾਨਾਂ ਪੈ ਸਕਦਾ ਹੈ।

ਇਸ ਲਈ ਸਿਹਤ ਵਿਭਾਗ ਦਿਤੀਆਂ ਹਦਾਇਤਾਂ ਦੀ ਪਾਲਣਾ ਕਰਨ ਵਿੱਚ ਆਪ ਸਭ ਦਾ ਆਪਣਾ ਹੀ ਫ਼ਾਇਦਾ ਹੈ। ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਵੱਲੋਂ ਆਪ ਸਭ ਨੂੰ ਏਹੀ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਆਪ ਨੇ ਪਹਿਲਾਂ ਕੋਰੋਨਾ ਨਾਲ ਨਜਿੱਠਣ ਲਈ, ਪੂਰੀ ਲਗਨ ਅਤੇ ਇੱਕਜੁਟਤਾ ਦਿਖਾਈ, ਉਸੇ ਤਰ੍ਹਾਂ ਹੁਣ ਵੀ ਦ੍ਰਿੜ੍ਹ ਨਿਸ਼ਚੇ ਨਾਲ ਇਸਦੇ ਖਿਲਾਫ਼ ਜੰਗ ਲੜੋ, ਸੁਚੇਤ ਰਹੋ ਸੁਰੱਖਿਅਤ ਰਹੋ, ਘਰੋ ਨਿੱਕਲਦੇ ਸਮੇਂ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਮੂੰਹ ਤੇ ਮਾਸਕ ਜਰੂਰ ਪਹਿਨੋ, ਸਮਾਜਿਕ ਦੂਰੀ ਦਾ ਪੂਰਨ ਤੌਰ ਤੇ ਧਿਆਨ ਰੱਖੋ, ਗ਼ੈਰ ਜਰੂਰੀ ਆਵਾਜਾਈ ਤੋਂ ਬਚੋ, ਘਰ ਰਹਿ ਕੇ ਵੀ ਬਾਰ ਬਾਰ ਆਪਣੇ ਹੱਥ ਧੋਵੋ, ਨੱਕ ਮੂੰਹ ਨੂੰ ਛੂੰਹਣ ਤੋਂ ਗਰੇਜ਼ ਕਰੋ ਅਤੇ ਸਭ ਤੋਂ ਜਰੂਰੀ, ਘਰ ਰਹੋ ਸੁਰੱਖਿਅਤ ਰਹੋ। ਉਹਨਾਂ ਕਿਹਾ ਕਿ ਤੁਸੀਂ ਇਸ ਲੜਾਈ ਵਿੱਚ ਪੰਜਾਬ ਸਰਕਾਰ ਦੀ ਮਦਦ ਕਰੋ।

Share This :

Leave a Reply