ਗੋਇੰਦਵਾਲ ਪੁਲਿਸ ਨੇ ਦੋ ਮਹੀਨੇ ਪਹਿਲਾਂ ਹੋਏ ਕਤਲ ਦੀ ਸੁਲਝਾਈ ਗੁੱਥੀ,ਦੋਸ਼ੀ ਗ੍ਰਿਫਤਾਰ

ਨਾਜਾਇਜ਼ ਸੰਬੰਧਾਂ ਦੇ ਚਲਦੇ ਹੋਇਆ ਨੌਜਵਾਨ ਦਾ ਹੋਇਆ ਸੀ ਕਤਲ।

ਤਰਨ ਤਾਰਨ (ਜਗਜੀਤ ਸਿੰਘ ਡੱਲ,ਭੁੱਲਰ) ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋ ਲੁਹਾਰ ਕਤਲ ਮਾਮਲੇ ਵਿੱਚ ਦੋਸੀ ਨੂੰ ਕਾਬੂ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਉਪ ਪੁਲਿਸ ਕਪਤਾਨ ਗੋਇੰਦਵਾਲ ਸਾਹਿਬ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਮਿਤੀ 16/07/20 ਨੂੰ ਅੰਮ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਲੁਹਾਰ ਨੂੰ ਅਗਵਾ ਕਰਕੇ ਉਸਦਾ ਕਤਲ ਕਰ ਲਾਸ਼ ਲੁਹਾਰ ਸੂਏ ਵਿਚ ਵਹਾ ਦਿੱਤੀ ਗਈ ਸੀ। ਜਿਸਦੀ ਲਾਸ਼ ਕਰੀਬ 6 ਦਿਨ ਬਾਅਦ ਪਿੰਡ ਦੇ ਸੂਏ ਵਿੱਚੋਂ ਮਿਲੀ ਸੀ ਪੁਲਸ ਵਲੋ ਇਸ ਮਾਮਲੇ ਵਿਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਜਗਤਾਰ ਸਿੰਘ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ਵਿਚ ਥਾਣਾ ਮੁਖੀ ਗੋਇੰਦਵਾਲ ਸਾਹਿਬ ਇੰਸੈਕਟਰ ਹਰਿੰਦਰ ਸਿੰਘ ਵਲੋ ਕਾਰਵਾਈ ਕਰਦੇ ਹੋਏ ਗੁਰਸਾਹਿਬ ਸਿੰਘ ਵਾਸੀ ਲੁਹਾਰ ਨੂੰ ਗਿਰਫ਼ਤਾਰ ਕੀਤਾ ਗਿਆ ਹੈ।

ਪੁੱਛ ਪੜਤਾਲ ਦੌਰਾਨ ਦੋਸੀ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਸਦੇ ਅੰਮ੍ਰਿਤਪਾਲ ਸਿੰਘ ਦੀ ਮਾਂ ਨਾਲ ਨਾਜਾਇਜ਼ ਸਬੰਧ ਸਨ ਅਤੇ ਜਿਸ ਬਾਰੇ ਅੰਮ੍ਰਿਤਪਾਲ ਸਿੰਘ ਨੂੰ ਜਾਣਕਾਰੀ ਹੋ ਗਈ ਸੀ। ਬਦਨਾਮੀ ਦੇ ਡਰ ਕਰਨ ਉਸ ਵਲੋ ਅੰਮ੍ਰਿਤਪਾਲ ਸਿੰਘ ਦਾ ਕਤਲ ਕਰਕੇ ਲਾਸ਼ ਨਹਿਰ ਵਿਚ ਸੁੱਟ ਦਿੱਤੀ ਗਈ ਸੀ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕਰਦੇ ਹੋਏ ਦੋਸ਼ੀ ਗੁਰਸਾਹਿਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Share This :

Leave a Reply