ਪਿਛਲੇ ਲੰਮੇ ਸਮੇਂ ਤੋਂ ਸਿਹਤ ਸਹੂਲਤਾਂ ਦੀ ਉਡੀਕ ਕਰ ਰਿਹਾ ਜਰਨਲ ਸ਼ਿਵਦੇਵ ਸਿੰਘ ਸਿਵਲ ਹਸਪਤਾਲ ਨਾਭਾ

ਨਾਭਾ (ਤਰੁਣ ਮਹਿਤਾ ) ਰਿਆਸਤੀ ਸਹਿਰ ਨਾਭਾ ਕਈ ਦਹਾਕੇ ਬੀਤ ਜਾਣ ਤੋ ਬਾਅਦ ਵੀ ਬੁਨਿਆਦੀ ਸਿਹਤ ਸਹੂਲਤਾ ਤੋ ਵਾਝਾਂ ਹੈ। ਕਿਉਕੀ ਸਿਵਲ ਹਸਪਤਾਲ ਵਿਚ ਜਿਆਦਾਤਰ   ਡਾਕਟਰਾਂ ਦੀ ਕਮੀ ਰਹਿਦੀ ਹੈ।  ਜਿਸ ਕਰਕੇ ਲੋਕ ਸਰਕਾਰੀ ਹਸਪਤਾਲ ਤੋ ਇਲਾਜ ਕਰਵਾਉਣ ਦੀ ਥਾਂ ਪ੍ਰਾਈਵੇਟ ਹਸਪਤਾਲ ਤੋ ਇਲਾਜ ਕਰਵਾਉਣਾ ਪੰਸਦ ਕਰਦੇ ਹਨ। ਇਸ ਲਈ ਲੋਕਾ ਨੂੰ ਇਲਾਜ ਕਰਵਾਉਣ ਲਈ ਪਟਿਆਲਾ ਜਾਣਾ ਪੈਦਾ ਹੈ।  ਸਭ ਤੋ ਜਿਆਦਾ ਸੁਧਾਰ ਕਰਨ ਦੀ ਜਰੂਰਤ ਐਮਰਜੈਂਸੀ ਵਾਰਡ ਵਿਚ ਹੈ। 

ਜਿਸ ਸਮੇ ਐਮਰਜੈਂਸੀ ਵਾਰਡ ਵਿਚ ਕੋਈ ਮਰੀਜ ਆਉਦਾ ਹੈ। ਤਾਂ ਜਿਆਦਾਤਰ ਡਿਊਟੀ ਉਤੇ ਤੈਨਾਤ ਡਾਕਟਰ ਵਲੋ ਮਰੀਜ ਨੂੰ ਫਸਟ ਏਡ ਦੇ ਕੇ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦੀਤਾ ਜਾਦਾ ਹੈ। ਕਈ ਵਾਰ ਮਰੀਜ ਦੇ ਰਾਜਿੰਦਰਾ ਹਸਪਤਾਲ ਪਟਿਆਲਾ ਪਹੁੰਚਣ ਤੋ ਪਹਿਲਾ ਹੀ ਰਸਤੇ ਵਿਚ ਮੌਤ ਹੋ ਜਾਦੀ ਹੈ। ਸੋ ਸਰਕਾਰ ਨੂੰ ਚਾਹਿਦਾ ਹੈ ਕਿ ਸਿਵਲ ਹਸਪਤਾਲ ਨਾਭਾ ਦੇ ਐਮਰਜੈਂਸੀ ਵਾਰਡ ਨੂੰ ਹਰ ਤਰਾਂ ਦੀਆ ਸਹੂਲਤਾ ਦੇ ਕੇ ਇਸ ਕਾਬਿਲ ਬਣਾਇਆ ਜਾਵੇ ਕਿ ਐਮਰਜੈਂਸੀ ਵਾਰਡ ਵਿਚ ਆਉਣ ਵਾਲੇ ਮਰੀਜ ਦੀ ਮੈਡੀਕਲ ਹਾਲਤ ਨੂੰ ਸਥਿਰ ਹੋਣ ਤੋ ਬਾਅਦ ਹੀ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਜਾਵੇ। ਤਾਂ ਜੋ ਕੀਮਤੀ ਜਾਨਾਂ ਬਚ ਸਕਣ ਅਤੇ ਲੋਕਾ ਦਾ ਸਰਕਾਰੀ ਸਿਹਤ ਸਹੂਲਤਾ ਉਪੱਰ ਵਿਸਵਾਸ਼ ਬਣਿਆ ਰਹੇ।

Share This :

Leave a Reply