ਮਨੀਸਟੀਰਿਅਲ ਸਟਾਫ਼ ਦੀਆਂ ਮੰਗਾਂ ਨੂੰ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਸ਼ਹੀਦ ਭਗਤ ਸਿੰਘ ਨਗਰ ਦੇ ਕਰਮਚਾਰੀਆਂ ਵੱਲੋਂ ਗੇਟ ਰੈਲੀ

ਮੰਡਲ ਦਫ਼ਤਰ ਨਵਾਂਸ਼ਹਿਰ ਵਿਖੇ ਗੇਟ ਰੈਲੀ ਵਿਚ ਪੰਜਾਬ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕਰਦੇ ਕਰਮਚਾਰੀ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਪੰਜਾਬ ਦੇ ਸੱਦੇ ਚਲ ਰਹੀ ਹੜ੍ਹਤਾਲ ਦਾ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਸ਼ਹੀਦ ਭਗਤ ਸਿੰਘ ਨਗਰ ਦੇ ਕਰਮਚਾਰੀਆਂ ਨੇ ਪੂਰਨ ਰੂਪ ਵਿੱਚ ਲਾਗੂ ਕਰਦਿਆਂ ਅੱਜ ਮੰਡਲ ਦਫ਼ਤਰ ਵਿਖੇ ਇਕੱਤਰ ਹੋ ਕੇ ਪੰਜਾਬ ਸਰਕਾਰ ਵਿਰੁੱਧ ਆਪਣੇ ਹੱਕਾਂ ਸਬੰਧੀ ਨਰਾਜ਼ਗੀ ਪ੍ਰਗਟ ਕੀਤੀ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਗਈ।ਇਸ ਧਰਨੇ ਵਿੱਚ ਜ਼ੂਨੀਅਰ ਇੰਜੀਨੀਅਰ ਐਸੋਸੀਏਸ਼ਨ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਨੇ ਵੀ ਇਸ ਵਿੱਚ ਸ਼ਾਮਿਲ ਹੋ ਕੇ ਪੂਰਨ ਰੂਪ ਵਿੱਚ ਧਰਨੇ ਦੀ ਹਿਮਾਇਤ ਕਰਦਿਆਂ ਪੰਜਾਬ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਅਤੇ ਵਿਸ਼ਵਾਸ ਦਿਵਾਇਆ ਕਿ ਆਉਣ ਸਮੇਂ ਵਿੱਚ ਜ਼ੋ ਵੀ ਸਟੇਟ ਬਾਡੀ ਵੱਲੋਂ ਸੰਘਰਸ਼ ਕੀਤਾ ਜਾਵੇਗਾ

ਉਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ ਮੁਲਾਜ਼ਮਾਂ ਵਿਚ ਆਪਣੀਆਂ ਮਹਿੰਗਾਈ ਭੱਤੇ ਦੀਆਂ 4 ਕਿਸਤਾਂ, ਡੀ.ਏ ਦਾ ਬਕਾਇਆ, ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਕਾਮੇ ਪੱਕੇ ਕਰਨ ਸਬੰਧੀ ਅਤੇ ਪੇ ਕਮਿਸ਼ਨ ਲਾਗੂ ਨਾ ਕਰਨਾ, ਸਗੋਂ ਕੇਂਦਰ ਸਰਕਾਰ ਦੇ ਪੇਕਮਿਸ਼ਨ ਦਾ ਜਬਰਦਸ਼ਤੀ ਮੁਲਾਜਮਾਂ ਤੇ ਥੋਪਣ ਸਬੰਧੀ ਰੋਸ਼ ਪਾਇਆ ਜਾ ਰਿਹਾ ਹੈ। ਕਰਮਚਾਰੀਆਂ ਦਾ ਮੋਬਾਇਲ ਭੱਤਾ ਘੱਟ ਕਰਕੇ ਸਰਕਾਰ ਵਲੋਂ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਖੁਲ੍ਹੇ ਗੱਫੇ ਵੰਡੇ ਜਾ ਰਹੇ। ਇਸ ਰੈਲੀ ਵਿੱਚ ਹਾਜ਼ਰ ਸਮੂਹ ਮੁਲਾਜ਼ਮ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਮੌਨਟੇਕ ਸਿੰਘ ਆਹਲੂਵਾਲੀਆਂ ਰਿਪੋਰਟ ਨੂੰ ਮੁੱਢੋ ਖਾਰਜ਼ ਕਰਨ ਦੀ ਮੰਗ ਕੀਤੀ ਗਈ । ਹਾਜ਼ਰ ਆਗੂਆ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਸਰਕਾਰ ਨੇ ਆਪਣਾ ਮੁਲਾਜ਼ਮ ਵਿਰੋਧੀ ਰਵੱਈਆਂ ਨਾ ਬਦਲਿਆਂ ਤਾਂ ਸਰਕਾਰ ਇਸ ਦੇ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹੇ। ਇਸ ਮੌਕੇ ਤੇ ਸ੍ਰੀ ਹਰਿੰਦਰ ਪਾਲ ਸੁਪਰਡੰਟ, ਜਿਲ੍ਹਾ ਪ੍ਰਧਾਨ, ਸ੍ਰੀ ਸੁਰਿੰਦਰ ਪਾਲ ਜਰਨਲ ਸਕੱਤਰ, ਸ੍ਰੀ ਸੁਖਜਿੰਦਰ ਸਿੰਘ ਖਜਾਨਚੀ, ਸ਼੍ਰੀ ਜ਼ਸਵਿੰਦਰ ਸਿੰਘ ਬਹਿਰਾਮ ਪ੍ਰਧਾਨ, ਸ਼੍ਰੀ ਗੁਰਵਿੰਦਰ ਸਿੰਘ ਸੋਨਾ ਜਨਰਲ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ, ਸ਼੍ਰੀ ਤਰਨਜੀਤ ਸਿੰਘ, ਪ੍ਰਧਾਨ ਜੇ.ਈ. ਐਸੋਸੀਏਸ਼ਨ, ਸ੍ਰੀ ਅੰਕੁਸ਼ ਸਿਡਾਨਾ,ਜਨਰਲ ਸਕੱਤਰ, ਸ੍ਰੀ ਲਖਵਿੰਦਰ ਰਾਮ, ਸ਼੍ਰੀ ਜ਼ਸਵੰਤ ਰਾਏ, ਜ਼ੋਗਾ ਸਿੰਘ ਗੁੱਲਪੁਰ, ਬਲਵੀਰ ਸਿੰਘ ਛਿਦੋੜੀ, ਸ਼੍ਰੀ ਨਰਿੰਦਰ ਸੂਰਾਪੁਰ, ਅਮਰਜੀਤ ਸਿੰਘ ਜੇ.ਈ., ਗੁਰਦੀਪ ਜੇ.ਈ., ਸ੍ਰੀ ਜ਼ਸਕਰਨ ਸਿੰਘ, ਬਲਵੀਰ, ਜ਼ਸਪਾਲ ਸਿੰਘ, ਸ਼੍ਰੀਮਤੀ ਪਰਜੀਤ ਕੌਰ ਝੰਡੇਰ, ਮਿਸ ਮਨਪ੍ਰੀਤ ਕੌਰ, ਮਿਸ ਜ਼ੋਤੀ ਅਤੇ ਸ਼੍ਰੀਮਤੀ ਅੰਮ੍ਰਿਤਾ ਆਦਿ ਹਾਜਰ ਸਨ।

Share This :

Leave a Reply