“20 ਜੂਨ, ਦਿਨ ਸ਼ਨੀਵਾਰ ਡੇਵਸ ਵਿਖੇ”
ਡੇਵਸ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਭਾਰਤ, ਜਿਸ ਨੂੰ ਸੰਵਿਧਾਨਿਕ ਤੌਰ ‘ਤੇ ਧਰਮ ਨਿਰਪੱਖ ਕਿਹਾ ਜਾਂਦਾ ਹੈ, ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਉੱਥੇ ਅੱਜ ਵੀ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਉੱਤੇ ਸਥਾਨਿਕ ਹਕੂਮਤਾਂ ਦੁਆਰਾ ਨਸਲੀ ਹਮਲੇ ਕੀਤੇ ਜਾਂਦੇ ਹਨ। ਇਹ ਲੋਕ ਵੱਖ-ਵੱਖ ਸਮਾਜਾਂ ਜਾਂ ਧਰਮਾ ਨਾਲ ਸੰਬੰਧ ਰੱਖਦੇ ਹਨ। ਪਰ ਜਿੰਨਾਂ ਵਿੱਚ ਖ਼ਾਸ ਤੌਰ ‘ਤੇ ਸਮੁੱਚੀ ਦੁਨੀਆਂ ਵਿੱਚ ਆਪਣੀਆ ਨਿਰਸਵਾਰਥ ਸੇਵਾਵਾ ਅਤੇ ਮਿਹਨਤ ਕਰਕੇ ਮਾਣ-ਸਨਮਾਨ ਹਾਸਲ ਕਰ ਚੁੱਕੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਹੁਣ ਸਿੱਖ ਨੌਜਵਾਨ ਪੀੜੀ ਜਾਗਰਤ ਹੋ ਚੁੱਕੀ ਹੈ। ਇਸ ਸਭ ਕੁੱਝ ਪ੍ਰਤੀ ਨਸਲਪ੍ਰਤੀ ਦੇ ਮੌਢੀ ਮਹਾਤਮਾ ਗਾਂਧੀ ਨੂੰ ਮੰਨਿਆਂ ਜਾਂਦਾ ਹੈ। ਜਿਸ ਨੇ ਆਪਣੀਆ ਸਵਾਰਥੀ ਚਾਲਾ ਰਾਹੀ ਬਹੁ-ਗਿਣਤੀ ਸਿੱਖ ਲੋਕਾ ਅਤੇ ਹੋਰਨਾਂ ਦੇਸ਼ ਪ੍ਰੇਮੀਆ ਨੂੰ ਸ਼ਹੀਦ ਕਰਵਾ ਆਪ ਦੇਸ਼ ਦੀ ਸੱਤਾ ਹਥਿਆ ਲਈ ਸੀ।
ਜੋ ਪਰੰਪਰਾ ਅੱਜ ਵੀ ਕਾਇਮ ਹੈ। ਹੁਣ ਵੀ ਭਾਰਤ ਅੰਦਰ ਸਰਕਾਰਾ ਗਾਂਧੀ ਦੀ ਵਿਚਾਰਧਾਰਾ ਅਨੁਸਾਰ ਲੋਕਾ ‘ਤੇ ਨਸਲੀ ਹਮਲੇ ਕਰ ਰਹੀਆਂ ਹਨ। ਮਹਾਤਮਾ ਗਾਂਧੀ ਦੀ ਇੰਨਾਂ ਕੁੱਟਲ, ਨਸਲਵਾਦੀ ਨੀਤੀਆਂ ਦਾ ਪਰਦਾਫਾਸ ਕਰਨ ਲਈ ਕੈਲੀਫੋਰਨੀਆ ਦੀਆ ਪ੍ਰਮੁੱਖ ਸਿੱਖ ਜੱਥੇਬੰਦੀਆ ਵੱਲੋਂ ਸਾਂਝੇ ਤੋਰ ‘ਤੇ ਵਿਰੋਧ (Protest) 20 ਜੂਨ, ਦਿਨ ਸ਼ਨੀਵਾਰ ਸ਼ਾਮ 6 ਵਜ਼ੇ ਨੂੰ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਭਾਈਚਾਰਕ ਸਾਂਝ ਕਾਇਮ ਕਰਨ ਦੇ ਨਾਲ-ਨਾਲ ਲੋਕਾ ਨੂੰ ਇੰਨਾਂ ਗਾਂਧੀ ਨਸ਼ਲਵਾਦੀ ਨੀਤੀਆਂ ਦਾ ਪਰਦਾਫਾਸ ਕਰਨਗੇ। ਜਿਸ ਵਿੱਚ ਸਾਮਲ ਹੋਣ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਅਵਾਜ਼ ਵਿੱਚ ਸਾਮਲ ਹੋਣ ਦੀ ਸਮੁੱਚੇ ਭਾਈਚਾਰੇ ਨੂੰ ਪ੍ਰਬੰਧਕਾਂ ਵੱਲੋਂ ਅਪੀਲ ਕੀਤੀ ਗਈ ਹੈ। ਜਿਸ ਦਾ ਪਤਾ: 303, 3rd St., Davis, CA ਹੈ। All of the Major Sikh Youth Groups are Coming Together for this Gandhi Statue Protest.