ਪ੍ਰਿੰਸੀਪਲ ਤਰਸੇਮ ਬਾਹੀਆ ਦਾ ਖੰਨਾ ’ਚ ਅੰਤਿਮ ਸੰਸਕਾਰ





ਅਨੇਕਾਂ ਸਖਸ਼ੀਅਤਾਂ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ

ਖੰਨਾ (ਪਰਮਜੀਤ ਸਿੰਘ ਧੀਮਾਨ) – ਉੱਘੇ ਵਿੱਦਿਆ ਦਾਨੀ, ਲੋਕ ਲਹਿਰਾਂ ਦੇ ਸੰਘਰਸ਼ਾਂ ’ਚ ਮੋਹਰੀ ਰਹੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨਿਟਰ ਤੇ ਸਿੰਡੀਕੇਟ ਮੈਂਬਰ ਰਹੇ ਪ੍ਰਿੰਸੀਪਲ ਤਰਸੇਮ ਬਾਹੀਆ ਜੋ ਕੱਲ ਕਰੋਨਾ ਕਾਰਨ ਸਦੀਵੀਂ ਵਿਛੋੜਾ ਦੇ ਗਏ ਸਨ, ਦਾ ਅੱਜ ਅੰਤਿਮ ਸੰਸਕਾਰ ਖੰਨਾ ਦੇ ਸਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਤੋਂ ਪਹਿਲਾ ਅੱਜ ਦੁਪਹਿਰੇ ਉਨ੍ਹਾਂ ਦੀ ਮ੍ਰਿਤਕ ਦੇਹ ਲੁਧਿਆਣਾ ਦੇ ਡੀ.ਐਮ.ਸੀ ਤੋਂ ਐਬੂਲੈਂਸ ਰਾਹੀਂ ਸਿੱਧੀ ਸਮਸ਼ਾਨ ਘਾਟ ਲਿਆਂਦੀ ਗਈ, ਜਿੱਥੇ ਪਰਿਵਾਰ ਦੇ ਕੁੱਝ ਮੈਂਬਰਾਂ ਨੇ ਪੀ.ਪੀ ਕਿੱਟਾਂ ਪਾ ਕੇ ਅੰਤਿਮ ਰਸਮਾਂ ਨਿਭਾਈਆਂ ਅਤੇ ਉਨ੍ਹਾਂ ਦੇ ਸੁਪੱਤਰ ਪਾਵੇਲ ਬਾਹੀਆ ਨੇ ਚਿਖਾਂ ਨੂੰ ਅਗਨੀ ਦਿਖਾਈ। ਇਸ ਮੌਕੇ ਡਾ.ਸੁਰਜੀਤ ਸਿੰਘ ਪਟਿਆਲਾ ਯੂਨੀਵਰਸਿਟੀ, ਸੀ.ਪੀ.ਐਮ ਆਗੂ ਮੰਗਤ ਰਾਮ ਪਾਸਲਾ, ਸਤਨਾਮ ਸਿੰਘ ਚਾਨਾ, ਡਾ.ਕੁਲਦੀਪ ਸਿੰਘ ਲੁਧਿਆਣਾ, ਪ੍ਰੋ.ਜੈਪਾਲ ਪ੍ਰਧਾਨ ਜਮਹੂਰੀ ਕਿਸਾਨ ਸਭਾ, ਦਲਮੇਘ ਸਿੰਘ ਖੱਟੜਾ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਬੀਰ ਸਿੰਘ ਸ਼ਾਹੀ ਸਪੋਰਟਸ ਕਲੱਬ, ਪ੍ਰਿੰਸੀਪਲ ਆਰ.ਐਸ.ਝਾਂਜੀ, ਪ੍ਰਿੰਸੀਪਲ ਡਾ.ਨਰਿੰਦਰ ਸਿੰਘ ਸਿੱਧੂ, ਸ਼ਮਿੰਦਰ ਸਿੰਘ ਮਿੰਟੂ ਪ੍ਰਧਾਨ ਏ.ਐਸ.ਮੈਨੇਜਮੈਂਟ ਕਮੇਟੀ, ਗੁਰਪ੍ਰੀਤ ਸਿੰਘ ਡੀ.ਟੀ.ਐਫ, ਬਲਵਿੰਦਰ ਸਿੰਘ ਗਰੇਵਾਲ ਸੁਪਨਸਾਜ, ਐਡਵੋਕੇਟ ਵਰਿੰਦਰ ਡੈਵਿਟ, ਐਡਵੋਕੇਟ ਨਰਿੰਦਰ ਸਿੰਘ ਓਬਰਾਏ, ਜਗਤਾਰ ਸਿੰਘ ਚਕੋਹੀ, ਏਟਕ ਆਗੂ ਰਮੇਸ਼ ਰਤਨ, ਐਸ.ਐਸ.ਹੁੰਦਲ, ਸਾਥੀ ਰਘੁਬੀਰ ਸਿੰਘ ਆਦਿ ਹਾਜ਼ਰ ਸਨ।

ਇਸ ਤੋਂ ਇਲਾਵਾ ਉਨ੍ਹਾਂ ਦੇ ਅਕਾਲ ਚਲਾਣੇ ਤੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ, ਸਾਬਕਾ ਡੀਜੀਪੀ ਪ੍ਰਿਤਪਾਲ ਸਿੰਘ, ਬੂਟਾ ਸਿੰਘ ਸਾਬਕਾ ਆਈਆਰਐਸ, ਮਹਿੰਦਰਜੀਤ ਵਾਲੀਆ ਡਾਇਰੈਕਟਰ ਐਸਡੀਪੀਆਈ, ਪਰਮਜੀਤ ਸਿੰਘ ਐਡਵੋਕੇਟ, ਡਾ.ਅਸ਼ਵਨੀ ਬਾਂਸਲ, ਐਡਵੋਕੇਟ ਰਾਜੀਵ ਰਾਏ ਮਹਿਤਾ, ਪ੍ਰਿੰਸੀਪਲ ਕੁਲਦੀਪ ਕੌਰ ਧਾਲੀਵਾਲ ਮਾਤਾ ਗੰਗਾ ਖਾਲਸਾ ਕਾਲਜ, ਪਰਮਜੀਤ ਸਿੰਘ ਪੱਮੀ, ਰਾਜੇਸ਼ ਡਾਲੀ ਸਾਬਕਾ ਚੇਅਰਮੈਨ, ਗੁਰਮਿੰਦਰ ਸਿੰਘ ਲਾਲੀ ਚੇਅਰਮੈਨ ਇੰਪਰੂਵਮੈਂਟ ਟਰੱਸਟ, ਡਾ.ਹਰਪਾਲ ਸਿੰਘ ਭੱਟੀ ਅਤੇ ਵੱਖ ਵੱਖ ਸਮਾਜਿਕ, ਰਾਜਨੀਤਿਕ, ਵਿੱਦਿਅਕ, ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
            ਇਸੇ ਤਰ੍ਹਾਂ ਅੱਜ ਪੰਜਾਬੀ ਸਾਹਿਤ ਸਭਾ ਖੰਨਾ ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਹੰਮਾਗੀਂ ਮੀਟਿੰਗਾਂ ਬੁਲਾ ਕੇ ਪ੍ਰਿੰਸੀਪਲ ਬਾਹੀਆ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

Share This :

Leave a Reply