
ਨਾਭਾ (ਤਰੁਣ ਮਹਿਤਾਂ) ਨਾਭਾ ਪਹੁੰਚੇ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਦਵਿੰਦਰ ਸਿੰਘ ਸੋਢੀ ਅਤੇ ਰਣਧੀਰ ਸਿਘ ਰੱਖੜਾ ਨੇ ਬਾਦਲ ਪਰਿਵਾਰ ਅਤੇ ਸਾਬਕਾ ਡੀਜੀਪੀ ਪੰਜਾਬ ਸਮੇਧ ਸੈਣੀ ਤੇ ਸਾਧੇ ਨਿਸ਼ਾਨੇ,ਸੋਢੀ ਅਤੇ ਰੱਖੜਾ ਨੇ ਕਿਹਾ ਕਿ ਸੈਣੀ ਸਿੱਖਾਂ ਦਾ ਕਾਤਲ ਹੈ ਜਿਸ ਨੇ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰੇ ਤੇ ਅਨੇਕਾਂ ਸਿੱਖਾਂ ਦੇ ਕਤਲ ਕੀਤੇ
ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਵਿੱਚ ਹੋਏ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹਨ,ਉਸ ਵੇਲੇ ਸੁਖਦੇਵ ਸਿੰਘ ਢੀਂਡਸਾ ਅਤੇ ਹੋਰ ਕਈ ਅਕਾਲੀ ਆਗੂਆਂ ਨੇ ਵੀ ਸੁਮੇਧ ਸੈਣੀ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਬਾਦਲ ਨੂੰ ਗੱਲ ਆਖੀ ਸੀ,ਪਰ ਬਾਦਲ ਪਰਿਵਾਰ ਨੇ ਕਿਸੇ ਅਕਾਲੀ ਆਗੂ ਦੀ ਨਹੀਂ ਮੰਨੀ! ਕਿਹਾ ਕਿ ਜੇਕਰ ਸਮੇਧ ਸੈਣੀ ਉਸ ਵੇਲੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਤਾਂ ਅੱਜ ਅਕਾਲੀ ਦਲ ਦੇ ਹਾਲਾਤ ਪੰਜਾਬ ਵਿੱਚ ਇਹ ਅਜਿਹੇ ਮਾੜੇ ਨਹੀਂ ਸੀ ਹੋਣੇ,ਅੱਜ ਬਾਦਲ ਪਰਿਵਾਰ ਪੰਜਾਬ ਦੇ ਵਿੱਚ ਟਕਸਾਲੀਆਂ ਦੀਆਂ ਮਿੰਨਤਾਂ ਕਰਦਾ ਨਜ਼ਰ ਆ ਰਿਹਾ ਹੈ,ਅੱਗੇ ਸੋਢੀ ਨੇ ਬੋਲਦੇ ਹੋਏ ਕਿਹਾ ਕਿ ਐੱਸਜੀਪੀਸੀ ਦੇ ਪ੍ਰਧਾਨ ਦੀ ਚੋਣ ਦੇ ਵਿੱਚ ਪਤਾ ਲੱਗ ਜਾਵੇਗਾ ਬਾਦਲ ਨੂੰ,ਰਣਧੀਰ ਰੱਖੜਾ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਬਾਦਲ ਕੋਲ ਕੋਈ ਵੀ ਚਲਾਉਣ ਲਈ ਤੋਪ ਨਹੀਂ ਬਚਣੀ,ਜ਼ਿਲ੍ਹਾ ਪਟਿਆਲਾ ਵਿੱਚ ਬਾਦਲ ਦਾ ਸਫਾਇਆ ਹੋ ਜਾਵੇਗਾ,ਉਨ੍ਹਾਂ ਕਿਹਾ ਕਿ ਤਿੰਨਾਂ ਆਰਡੀਨੈਂਸਾਂ ਤੇ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਚੋਂ ਵਾਕਆਊਟ ਕਰੇਗਾ,ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਆਰਡੀਨੈਂਸ ਵਿਰੁੱਧ ਮਤਾ ਪਾਉਣ ਦੀ ਚਿੱਠੀ ਲਿਖੀ ਹੈ,ਹੁਣ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਕਿਸਾਨਾਂ ਨਾਲ ਕਿਹੜੀ ਪਾਰਟੀ ਦੀ ਹਮਦਰਦੀ ਹੈ