

ਬ੍ਰਿਸਬੇਨ, ਆਸਟ੍ਰੇਲੀਆ (ਹਰਜੀਤ ਲਸਾੜਾ) ਪ੍ਰਸਿੱਧ ਕਬੱਡੀ ਟਿੱਪਣੀਕਾਰ, ਅਦਾਕਾਰ ਅਤੇ ਨਿਰਮਾਤਾ ਡਾ: ਦਰਸ਼ਨ ਸਿੰਘ ਬੜੀ ਦੀ ਬੇਵਕਤੀ ਮੌਤ ‘ਤੇ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਤੋਂ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ, ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ, ਇੰਡੋਜ਼ ਟੀਵੀ ਗਰੁੱਪ ਅਤੇ ਸਮੂਹ ਪੰਜਾਬੀ ਬੋਲੀ ਹਿਤੈਸ਼ੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਹ ਪ੍ਰਗਟਾਵਾ ਪ੍ਰਸਿੱਧ ਕਵੀ ਅਤੇ ਗੀਤਕਾਰ ਸੁਰਜੀਤ ਸੰਧੂ ਨੇ ਮੀਡੀਆ ਨਾਲ ਕੀਤਾ।
ਉਹਨਾਂ ਅਨੁਸਾਰ ਡਾ. ਬੜੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ‘ਚੋਂ ਸਟੂਡੈਂਟ ਵੈੱਲਫੇਅਰ ਅਫ਼ਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਅਤੇ ਪਿਛਲੇ ਇਕ ਮਹੀਨੇ ਤੋਂ ਕਰੋਨਾ ਦੀ ਬਿਮਾਰੀ ਤੋਂ ਗੰਭੀਰ ਪੀੜਤ ਸਨ। ਉਹਨਾਂ ਅਨੁਸਾਰ ਡਾ. ਬੜੀ ਦੇ ਤੁਰ ਜਾਣ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਸਮੁੱਚੇ ਵਿਸ਼ਵ ਦੇ ਪੰਜਾਬੀਆਂ ‘ਚ ਸ਼ੋਕ ਦੀ ਲਹਿਰ ਦੌੜ ਗਈ ਹੈ। ਦੱਸਣਯੋਗ ਹੈ ਕਿ ਹਰਪਾਲ ਟਿਵਾਣਾ ਦੇ ਥੀਏਟਰ ਗਰੁੱਪ ‘ਚ ਡਾ. ਦਰਸ਼ਨ ਬੜੀ ਸਭ ਤੋਂ ਨਿੱਕੀ ਉਮਰ ਦੇ ਸਮਰੱਥ ਕਲਾਕਾਰ ਸਨ ਅਤੇ ਪੰਜਾਬੀ ਭਵਨ ਦੇ ਮੰਚ ਤੇ ਦੀਵੇ ਵਾਂਗ ਬਲਿਆ।