ਨਾਭਾ (ਤਰੁਣ ਮਹਿਤਾ) ਕੋਰੋਨਾਂ ਵਾਇਰਸ ਮਹਾਮਾਰੀ ਤੇ ਪਿੱਛਲੇ ਦਿਨੀ ਲਾਗੂ ਰਹੇ ਲਾਕ ਡਾਊਨ ਤੋਂ ਲੈਕੇ ਹੁਣ ਤੱਕ ਲਗਾਤਾਰ ਸੇਵਾਵਾਂ ਨਿਭਾਅ ਰਹੇ ਹੈਲਥ ਵਿਭਾਗ ਤੋਂ ਡਾਕਟਰਾਂ ਤੇ ਹੋਰ ਹੈਲਥ ਵਰਕਰਾਂ ਨੂੰ ਹਰ ਵਰਗ ਸੇਲਯੂਟ ਕਰ ਰਿਹਾ ਹੈ। ਇਸੇ ਤਰਾਂ ਰੋਟਰੀ ਕਲੱਬ ਨਾਭਾ ਵਲੋਂ ਨਿਵੇਕਲਾ ਉਪਰਾਲਾ ਕਰਦੇ ਹੋਏ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਸਿਵਿਲ ਹਸਪਤਾਲ ਦੇ ਐਸਐਮਓ ਡਾ ਦਲਵੀਰ ਕੌਰ ਨੂੰ ਕੋਰੋਨਾਂ ਪਾਜੀਟਿਵ ਮਰੀਜ ਦੇ ਇਲਾਜ ਲਈ ਲਈ 1ਵੈਂਟੀਲੇਟਰ,2 ਇਨਫਰਾਰੈੱਡ ਥਰਮਾਮੀਟਰ,30 ਪੀਪੀਈ ਕਿਟਾਂ 1500 ਮਾਸਕ,ਗਲਵਜ ਤੇ ਹੋਰ ਉਪਕਰਨ ਭੇਂਟ ਕੀਤੇ। ਇਸ ਸਾਦੇ ਸਮਾਗਮ ਦੌਰਾਨ ਕੈਬਿਨੇਟ ਮੰਤਰੀ ਤੇ ਰੋਟੇਰੀਅਨ ਸਾਧੂ ਸਿੰਘ ਧਰਮਸੋਤ ਮੁੱਖ ਤੋਰ ਤੇ ਸ਼ਾਮਿਲ ਹੋਏ ਤੇ ਰੋਟਰੀ ਕਲੱਬ ਦੇ ਸਮਾਜ ਭਲਾਈ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਅਤੇ ਸਰਕਾਰੀ ਹਸਪਤਾਲ ਨਾਭਾ ਦੇ ਸਮੂਹ ਡਾਕਟਰ ਅਤੇ ਸਟਾਫ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਹੁਣ ਇਸ ਹਸਪਤਾਲ ਵਿੱਚ ਕੋਰੋਨਾਂ ਪਾਜੀਟਿਵ ਮਰੀਜ ਦੇ ਇਲਾਜ ਦੌਰਾਨ ਲੋੜੀਂਦੇ ਜਰੂਰੀ ਉਪਕਰਨ ਤੇ ਹੋਰ ਸਾਧਨ ਮੁਹਇਆ ਕਰਵਾਏ ਹਨ।
ਸਾਨੂੰ ਸਾਰਿਆਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ। ਇਸ ਦੌਰਾਨ ਰੋਟਰੀ ਕਲੱਬ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨੇ ਕਿਹਾ ਕਿ ਕਲੱਬ ਵਲੋਂ ਸਮੇਂ ਸਮੇਂ ਤੇ ਸਮਾਜ ਦੇ ਅਲੱਗ ਅਲੱਗ ਵਰਗਾਂ ਦੀ ਭਲਾਈ ਦੇ ਕਾਰਜ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਨੇਪਰੇ ਚਾੜੇ ਜਾਂਦੇ ਹਨ। ਇਸ ਮਹਾਮਾਰੀ ਨਾਲ ਨਜਿੱਠਣ ਲਈ ਦਿਨ ਰਾਤ ਜੁਟੇ ਸਿਹਤ ਵਿਭਾਗ ਦੀ ਮਦਦ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਸਿਵਿਲ ਹਸਪਤਾਲ ਦੀ ਐਸਐਮਓ ਡਾ ਦਲਬੀਰ ਕੌਰ ਨੇ ਸਮੂਹ ਸਟਾਫ ਵਲੋਂ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਉਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਗੇ ਹੁਣ ਪੀੜਿਤ ਮਰੀਜਾਂ ਦੇ ਇਲਾਜ ਦੌਰਾਨ ਇਨਾਂ ਉਪਕਰਣਾਂ ਦੀ ਵਰਤੋਂ ਕੀਤੀ ਜਾਵੇਗੀ ਤੇ ਇਲਾਜ ਵਿੱਚ ਤੇਜੀ ਆਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਨੀਸ਼ ਮਿਤਲ ਸ਼ੈਟੀ ਪ੍ਰਧਾਨ ਰੋਟਰੀ ਕਲੱਬ ਨਾਭਾ, ਚਰਨਜੀਤ ਬਾਤਿਸ਼ ਪੀਏ ਮੰਤਰੀ ਸਾਧੂ ਸਿੰਘ ਧਰਮਸੋਤ, ਵੇਦ ਪ੍ਰਕਾਸ਼ ਡੱਲਾ, ਜੀਵਨ ਪ੍ਰਕਾਸ਼,ਡਾ ਆਈ.ਡੀ ਗੋਇਲ, ਨੀਤਿਨ ਜੈਨ, ਅਨਿਲ ਰਾਣਾਂ, ਐਸਐਮਓ ਦਲਬੀਰ ਕੌਰ, ਡਾਂ ਅਨੂ ਭੱਲਾ, ਡਾਂ ਕਵਲਜੀਤ ਸਿੰਘ,ਡਾਂ ਵੀਨੂੰ ਗੋਇਲ, ਡਾਂ ਸੰਜੇ ਮਾਥੂਰ, ਡਾਂ ਰਾਜੀਵ ਭੱਲਾ, ਅਤੇ ਸਿਹਤ ਵਿਭਾਗ ਦੇ ਵਰਕਰ ਹਾਜ਼ਰ ਸਨ।