ਨਵਾਂਸ਼ਹਿਰ/ਬੰਗਾ (ਏ-ਆਰ. ਆਰ. ਐੱਸ. ਸੰਧੂ) ਅੱਜ ਬੰਗਾ ਵਿਖੇ ਡਾ ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਸ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ ਅਤੇ ਸ੍ਰੀ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ ਵੱਲੋਂ ਬੰਗਾ ਦਫਤਰ ਵਿਖੇ ਸਰਕਲ ਬੰਗਾ ਦੇ ਸਮੂਹ ਡੈਲੀਗੇਟਾਂ ਨਾਲ ਮੀਟਿੰਗ ਕੀਤੀ ਗਈ । ਡਾ ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ ਨੇ ਕਿਹਾ ਕਿ 17 ਤਰੀਕ ਨੂੰ ਸਰਕਾਰ ਖਿਲਾਫ ਪਿੰਡ ਪੱਧਰੀ ਰੋਸ ਮੁਜਾਹਰੇ ਕੀਤੇ ਜਾਣਗੇ ।
ਉਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਸਾਰੇ ਵਾਅਦੇ ਬੇਵਫ਼ਾ ਹੋਏ ਹਨ, ਭਾਵੇਂ ਕਿ ਐਸ ਸੀ ਬੀ ਸੀ ਬੱਚਿਆਂ ਨੂੰ ਵਜ਼ੀਫ਼ਾ ਦੇਣ ਦੀ ਗੱਲ ਹੋਵੇ, ਭਾਵੇਂ ਲੋਕਾਂ ਨੂੰ ਆਟਾ ਦਾਲ ਖੰਡ ਘਿਓ ਤੇ ਚਾਹ ਪੱਤੀ ਦੇਣ ਦੀ ਹੋਵੇ, ਬੇਸ਼ੱਕ ਬੁਢਾਪਾ ਪੈਨਸ਼ਨ ਦੀ ਗੱਲ ਹੋਵੇ ਜਾਂ ਫਿਰ ਬੇਰੁਜ਼ਗਾਰ ਭੱਤਾ ਦੇਣ ਦੀ ਗੱਲ ਹੋਵੇ ਇਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਦੇ ਖਿਲਾਫ ਪਿੰਡ ਪੱਧਰੀ ਰੋਸ ਮੁਜਾਹਰੇ ਕੀਤੇ ਜਾਣਗੇ । ਇਸ ਮੌਕੇ ਸ ਜਸਵਿੰਦਰ ਸਿੰਘ ਮਾਨ ਸਰਕਲ ਪ੍ਰਧਾਨ ਬੰਗਾ,ਜੀਤ ਸਿੰਘ ਭਾਟੀਆ ਐੱਮ ਸੀ, ਜਥੇਦਾਰ ਜਸਵੰਤ ਸਿੰਘ ਪੂਨੀਆ, ਮਨਜੀਤ ਸਿੰਘ ਬੱਬਲ, ਅਮਰੀਕ ਸਿੰਘ ਸੋਨੀ, ਡੋਗਰ ਰਾਮ, ਮਦਨ ਲਾਲ ਖਟਕੜ ਖੁਰਦ, ਦੀਪਕ ਘਈ,ਚਰਨਜੀਤ ਪੱਪੀ ਗੋਸਲ,ਪ੍ਰੇਮ ਸਾਬਕਾ ਸਰਪੰਚ ਸੋਤਰਾਂ,ਰਾਕੇਸ਼ ਕੁਮਾਰ ,ਗੁਰਨਾਮ ਸਿੰਘ ਚੱਕ ਕਲਾਲ ,ਸਨੀ ਕੁਮਾਰ ਮਜਾਰੀ, ਮਨਜੀਤ ਸਿੰਘ ਰਿੰਕੂ ,ਮਹੇਸ਼ ਖਟਕੜ ਖੁਰਦ ਆਦਿ ਹਾਜ਼ਰ ਸਨ।