ਸ਼੍ਰੀ ਊਸ਼ਾ ਮਾਤਾ ਪਬਲਿਕ ਸਕੂਲ ਦੇ ਬਾਹਰ ਮਾਪਿਆਂ ਦੀ ਜਥੇਬੰਦੀ ਪੇਰੈਂਟਸ ਵੈਲਫੇਅਰ ਸੁਸਾਇਟੀ ਦੀ ਹੰਗਾਮੀ ਮੀਟਿੰਗ ਹੋਈ।

ਨਾਭਾ (ਤਰੁਣ ਮਹਿਤਾ) ਅੱਜ ਸ਼੍ਰੀ ਊਸ਼ਾ ਮਾਤਾ ਪਬਲਿਕ ਸਕੂਲ ਦੇ ਬਾਹਰ ਮਾਪਿਆਂ ਦੀ ਜਥੇਬੰਦੀ ਪੇਰੈਂਟਸ ਵੈਲਫੇਅਰ ਸੁਸਾਇਟੀ ਦੀ ਹੰਗਾਮੀ ਮੀਟਿੰਗ ਹੋਈ।ਜਿਸ ਵਿਚ ਹਾਈ ਕੋਰਟ ਦੇ ਹੁਕਮਾਂ ਤੋਂ ਨਾਰਾਜ਼ ਮਾਪਿਆਂ ਨੇ ਸਕੂਲ ਪ੍ਰਬੰਧਕ ਕਮੇਟੀ ਨੂੰ ਕਿਹਾ ਇਸ ਆਰਥਿਕ ਸੰਕਟ ਦੀ ਘੜੀ ਵਿਚ ਸਾਡੇ ਤੇ ਨਾਜਾਇਜ਼ ਫੀਸਾਂ ਦਾ ਬੋਝ ਨਾ ਪਾਇਆ ਜਾਵੇ, ਆਨ ਲਾਈਨ ਕਲਾਸਾਂ ਵਿਚ ਜਿਥੇ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਰਹੀਆਂ ਹਨ। ਅਤੇ ਦੂਜੇ ਪਾਸੇ ਆਨ ਲਾਈਨ ਪੜਾਈ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਬੱਚਿਆਂ ਤੇ ਮਾਪਿਆਂ ਉਪਰ ਇਸ ਕਿਸਮ ਦੀ ਪੜ੍ਹਾਈ ਦਾ ਮਾਨਸਿਕ ਦਬਾਅ ਵੀ ਬਣਿਆ ਹੋਇਆ ਹੈ।

ਮਾਪਿਆਂ ਨੇ ਸਕੂਲ ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧਕਾਂ ਨੂੰ ਬੇਨਤੀ ਸਾਹਿਤ ਕਿਹਾ ਕਿ ਇਕ ਆਪਸੀ ਮੀਟਿੰਗ ਕਰਕੇ ਇਸ ਮਸਲੇ ਨੂੰ no profit no loss ਦੇ ਸਿਧਾਂਤ ਅਨੁਸਾਰ ਇਕ ਜਾਇਜ਼ ਫੀਸ ਅਦਾਇਗੀ ਦਾ ਫ਼ੈਸਲਾ ਕੀਤਾ ਜਾਵੇ, ਮਾਪਿਆਂ ਨੇ ਇਸ ਸੰਬੰਧ ਵਿਚ ਇਕ ਮੰਗ  ਪੱਤਰ ਵੀ ਤਿਆਰ ਕੀਤਾ ਹੈ, ਮਾਪਿਆਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਹੋਏ ਲੋਕ ਡਾਊਨ ਤੇ ਕਰਫਿਊ ਮਗਰੋਂ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹਨ। ਇਸ ਸਮੇਂ ਮਾਪਿਆਂ ਨੂੰ ਹਾਈ ਕੋਰਟ ਦੀ ਜੱਜਮੈਂਟ ਬਾਰੇ ਤੇ ਸਰਕਾਰ ਦੀ ਸਿੱਖਿਆ ਨੀਤੀ ਦੇ ਪੱਖ ਬਾਰੇ ਮਾਪਿਆਂ ਸਹੀ ਢੰਗ ਨਾਲ ਸਮਝਾਇਆ ਗਿਆ। ਜੋ ਮਾਪੇ ਆਪਣੇ ਕੰਮ ਧੰਦੇ ਠੱਪ ਹੋਣ ਕਾਰਨ ਬਿਲਕੁੱਲ ਵੀ ਫੀਸ ਦੇਣ ਵਿਚ ਅਸਮਰੱਥ ਹਨ। ਉਨ੍ਹਾਂ ਨੂੰ ਵੀ ਜਥੇਬੰਦੀ ਵਲੋਂ ਨਾਲ ਖੜਨ ਦਾ ਤੇ ਸਾਥ ਦੇਣ ਦਾ ਪੂਰਾ ਵਿਸ਼ਵਾਸ ਦਿੱਤਾ ਗਿਆ।  ਹੁਣ ਇਸ ਸੰਬੰਧੀ ਮਾਪੇ ਜਥੇਬੰਦੀ ਸਕੂਲ ਪ੍ਰਬੰਧਕਾਂ ਨਾਲ ਗੱਲ ਬਾਤ ਕਰੇਗੀ, ਜੇ ਸਾਡੀ ਸੁਣਵਾਈ ਨਹੀਂ ਹੋਈ ਤਾਂ ਅਸੀਂ ਸੰਘਰਸ਼ ਦਾ ਰਸਤਾ ਅਖਤਿਆਰ ਕਰਾਂਗੇ। ਇਸ ਮੀਟਿੰਗ ਵਿਚ ਸਰਕਾਰ ਦੀਆਂ ਹਦਾਇਤਾਂ ਨੂੰ ਪੂਰਾ ਧਿਆਨ ਵਿਚ ਰੱਖਦੇ ਹੋਏ ਸਮਾਜਿਕ ਦੂਰੀ ਬਣਾਈ ਰੱਖਣ ਦੀ ਪਾਲਣਾ ਕੀਤੀ ਗਈ। ਇਸ ਮੀਟਿੰਗ ਵਿਚ ਸਮਾਜ ਸੇਵਕ ਰਾਮ ਸਿੰਘ, ਰਾਜੀਵ ਕੁਮਾਰ, ਰਿਸ਼ਭ ਕੁਮਾਰ, ਡਾ. ਅਮਰਦੀਪ ਲਾਲੀ, ਅਮਨ ਅਰੋੜਾ ਅਤੇ ਇਸ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਮਾਪੇ ਹਾਜਰ ਸਨ।

Share This :

Leave a Reply