ਕੈਲੀਫੋਰਨੀਆ ਵਿੱਚ ਖੋਜੀ ਕੁੱਤੇ ਨੇ ਬਰਾਮਦ ਕੀਤੇ ਨਸ਼ੀਲੇ ਪਦਾਰਥ

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਕੈਲੀਫੋਰਨੀਆ ਵਿੱਚ ਪੁਲਿਸ ਅਧਿਕਾਰੀਆਂ ਨੇ ਖੋਜੀ ਕੁੱਤੇ ਦੀ ਮੱਦਦ ਨਾਲ ਇੱਕ ਕਾਰ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਸੰਬੰਧੀ ਕੈਲੀਫੋਰਨੀਆ ਹਾਈਵੇ ਪੈਟਰੋਲ (ਸੀ ਐਚ ਪੀ) ਦੇ ਅਨੁਸਾਰ ਵਿਭਾਗ ਦੇ ਖੋਜੀ ਕੁੱਤੇ ਕੇ -9 ਬੈਨੀ ਨੇ ਮਰਸੀਡ ਵਿੱਚ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ ਕਰਾਓਕੇ ਮਸ਼ੀਨ( ਸੰਗੀਤਕ ਸਮਾਨ ਨਾਲ ਸੰਬੰਧਿਤ) ਦੇ ਅੰਦਰ 15 ਪੌਂਡ ਗੈਰਕਨੂੰਨੀ ਨਸ਼ਿਆਂ ਦਾ ਪਰਦਾਫਾਸ਼ ਕਰਨ ਵਿੱਚ ਅਧਿਕਾਰੀਆਂ ਦੀ ਮਦਦ ਕੀਤੀ ਹੈ।

ਇਸ ਮਾਮਲੇ ਸੰਬੰਧੀ 30 ਮਾਰਚ ਨੂੰ ਸ਼ਾਮ 4:00 ਵਜੇ ਤੋਂ ਬਾਅਦ ਇੱਕ ਅਧਿਕਾਰੀ ਨੇ 2002 ਦੀ ਆਡੀ ਏ 6 ਨੂੰ ਰੋਕਿਆ ਜੋ ਹਾਈਵੇਅ 99 ਤੇ ਤੇਜ਼ ਰਫਤਾਰ ਵਿੱਚ ਸੀ। ਟ੍ਰੈਫਿਕ ਸਟਾਪ ਦੇ ਦੌਰਾਨ, ਅਧਿਕਾਰੀਆ ਨੂੰ ਕਾਰ ਵਿੱਚ ਕੁੱਝ ਚੀਜ਼ਾਂ ਵੇਖ ਕੇ ਕਾਰ ਸਵਾਰ ਪਤੀ ਅਤੇ ਪਤਨੀ ਉੱਪਰ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਿਲ ਹੋਣ ਦਾ ਸ਼ੱਕ ਹੋਇਆ। ਇਸ ਦੌਰਾਨ ਕਾਰ ਦੇ ਆਲੇ ਦੁਆਲੇ ਸੁੰਘਣ ਨਾਲ, ਸੀ ਐਚ ਪੀ ਅਨੁਸਾਰ ਕੇ -9 ਬੇਨੀ ਨੇ ਨਸ਼ਿਆਂ ਦੀ ਗੰਧ ਆਉਣ ਕਰਕੇ ਇਸ ਸੰਬੰਧੀ ਚੇਤਾਵਨੀ ਦਿੱਤੀ। ਜਿਸ ਉਪਰੰਤ ਕਾਰ ਦੀ ਤਲਾਸ਼ੀ ਲੈਣ ਤੋਂ ਬਾਅਦ, ਅਧਿਕਾਰੀਆਂ ਨੇ 15 ਪੌਂਡ ਕ੍ਰਿਸਟਲ ਮੈਥਾਮਫੇਟਾਮਾਈਨ ਨਸ਼ੀਲੇ ਪਦਾਰਥ ਨੂੰ ਬਰਾਮਦ ਕੀਤਾ। ਸੀ ਐਚ ਪੀ ਨੇ ਦੱਸਿਆ ਕਿ ਇਹ ਨਸ਼ੀਲੇ ਪਦਾਰਥ ਪੋਰਟੇਬਲ ਕਰਾਓਕ ਮਸ਼ੀਨਾਂ ਦੇ ਸਪੀਕਰਾਂ ਅੰਦਰ ਛੁਪਾ ਕੇ ਰੱਖੇ ਹੋਏ ਸਨ । ਅਧਿਕਾਰੀਆਂ ਦੁਆਰਾ ਕਾਰ ਸਵਾਰਾਂ ਨੂੰ ਇਸ ਨੂੰ ਵੇਚਣ ਦੇ ਇਰਾਦੇ ਨਾਲ ਜੁੜੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ।

Share This :

Leave a Reply