ਸੀ ਐਚ ਸੀ ਕੈਰੋਂ ਵਿਖੇ ਹਲਕਾ ਵਿਧਾਇਕ ਵੱਲੋਂ ਪੀਣ ਵਾਲੇ ਪਾਣੀ ਦਾ ਕਵਾਇਆ ਬੋਰ।ਇੱਕ ਵੱਡੀ ਮੰਗ ਹੋਈ ਪੂਰੀ।

ਭਿੱਖੀਵਿੰਡ (ਜਗਜੀਤ ਸਿੰਘ ਡੱਲ,ਭੁੱਲਰ)- ਸੀ,ਐਚ,ਸੀ, ਕੈਰੋਂ ਵਿਖੇ ਨਿਯੁਕਤ (ਐਸ ਐਮ ਓ) ਡਾਕਟਰ ਰਜਿੰਦਰ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਹਲਕਾ ਵਿਧਾਇਕ ਸ੍ਰ ਹਰਮਿੰਦਰ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ (ਐਸ ਐਮ ਓ) ਡਾਕਟਰ ਰਜਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ   ਕੈਰੋਂ ਸਰਕਾਰੀ ਹਸਪਤਾਲ ਵਿਖੇ ਪਿਛਲੇ ਕਈ ਸਾਲਾਂ ਤੋਂ ਪਾਣੀ ਵਾਲੀ ਟੈਂਕੀ ਦਾ ਬੋਰ ਖਰਾਬ ਹੋਣ ਕਾਰਨ ਸਾਰੇ ਹਸਪਤਾਲ ਵਿੱਚ ਪਾਣੀ ਦੀ ਸਪਲਾਈ ਬੰਦ ਸੀ। ਜਿਸ ਤੇ ਹਸਪਤਾਲ ‘ਚ ਆਉਣ ਜਾਣ ਵਾਲੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਦਿੱਕਤ ਆ ਰਹੀ ਸੀ,ਜਿਸ ਤੇ ਸਮੂਹ ਸਟਾਫ ਦੇ ਮੈਂਬਰਾਂ ਵੱਲੋਂ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਨਵੇਂ ਬੋਰ ਕਰਵਾਉਣ ਲਈ ਬੇਨਤੀ ਕੀਤੀ ਗਈ ਸੀ,ਜਿਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਹਲਕਾ ਵਿਧਾਇਕ ਸ੍ ਗਿੱਲ ਵੱਲੋਂ ਹਸਪਤਾਲ ਵਿੱਚ ਨਵਾਂ 800 ਫੁੱਟ ਬੋਰ ਕਰਵਾਇਆ ਜਾ ਰਿਹਾ ਹੈ। ਜਿਸ ਤੇ ਸਰਕਾਰੀ ਹਸਪਤਾਲ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

ਉਹਨਾਂ ਕਿਹਾ ਕਿ ਇਸ ਹਸਪਤਾਲ ਵਿੱਚ ਹੋਰ ਵੀ ਕਈ ਵਿਕਾਸ ਦੇ ਕੰਮ ਹੋਣ ਵਾਲੇ ਹਨ।ਜਿਵੇਂ ਮੀਟਿੰਗਾ ਕਰਨ ਲਈ ਅਨੈਕਸੀ ਹਾਲ ਦੀ ਉਸਾਰੀ, ਟੀਕਾਕਰਨ ਕਮਰੇ ਦੀ ਉਸਾਰੀ, ਲੈਬਾਰਟਰੀ ਕਮਰਾ ਵੱਡਾ ਬਣਾਇਆ ਜਾਵੇ ਅਤੇ ਹਸਪਤਾਲ ਦੀ ਸਾਫ ਸਫਾਈ ਦੇ ਹੋਰ ਕੰਮ ਵੀ ਕਰਵਾਏ ਜਾਣ ਸਬੰਧੀ ਵੀ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਡਾਕਟਰ ਜੇ ਪੀ ਸਿੰਘ,ਮਨਜੀਤ ਰਾਏ,ਸੀਨੀਅਰ ਫਾਰਮੇਸੀ ਅਫਸਰ ਡਾਂ ਪ੍ਰਿਤਪਾਲ ਸਿੰਘ ਗਿੱਲ,ਬੰਗਲਾ ਰਾਏ ਕੇ ਅਰਵਿੰਦਰ ਸਿੰਘ ਅਪਥਾਲਮਿਕ ਅਫਸਰ,ਹਰਪਾਲ ਸਿੰਘ ਐਮ,ਐਲ, ਟੀ, ਰਵਿੰਦਰ ਸਿੰਘ ਰਵੀ, ਬਲਾਕ ਐਜੂਕੇਟਰ ਕੁਲਵਿੰਦਰ ਸਿੰਘ ਭੁੱਲਰ,ਉ,ਟੀ, ਅੰਗਰੇਜ਼ ਸਿੰਘ ਔਲਖ,ਹੈਲਥ ਇੰਸਪੈਕਟਰ ਡਾਕਟਰ ਦਿਲਬਾਗ ਸਿੰਘ,ਡਾਕਟਰ ਰਮਨਦੀਪ ਪਨਵਰ,ਗੁਰਵਿੰਦਰਜੀਤ ਸਿੰਘ ਜੌੜਾ,ਹਰਿੰਦਰ ਸਿੰਘ ਸ਼ਾਹਬਾਜ਼ਪੁਰ,ਫੁਲਬੀਰ ਸਿੰਘ ਜੌੜਾ,ਜਤਿੰਦਰ ਕੌਰ ਐਲ,ਐਚ,ਵੀ, ਨਵਕਿਰਨ ਕੌਰ ਨਰਸਿੰਗ ਸਿਸਟਰ ਆਦਿ ਮੁਲਾਜਿਮ ਹਾਜ਼ਰ ਸਨ।

Share This :

Leave a Reply