ਖਾਲੜਾ (ਜਗਜੀਤ ਸਿੰਘ ਡੱਲ,ਭੁੱਲਰ) ਪੰਜਾਬ ਸਰਕਾਰ ਅਤੇ ਡੀ. ਸੀ. ਸਾਹਿਬ ਸ੍ਰ ਕੁਲਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ( ਲੜਕੀਆਂ) ਵਿੱਚ ਇੱਕ ਰੋਜ਼ਗਾਰ ਮੇਲਾ ਲਗਾਇਆ ਗਿਆ ਜਿਸ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਆਪਣੀ ਇੱਥੇ ਰਜਿਸਟਰੇਸ਼ਨ ਕਰਵਾਉਣ ਤੋਂ ਬਾਅਦ ਵੱਖ ਵੱਖ ਕੰਪਨੀਆਂ ਦੇ ਫਾਰਮ ਭਰੇ ਗਏ ਜਿਨ੍ਹਾਂ ਵਿੱਚ ਨਾਮਵਰ ਕੰਪਨੀਆਂ ਨੇ ਰੋਜ਼ਗਾਰ ਦੇਣ ਲਈ ਆਪੋ ਆਪਣੇ ਸਟਾਲਾਂ ਉੱਤੇ ਬੱਚਿਆਂ ਦੇ ਫਾਰਮ ਭਰੇ ਇੱਥੇ ਦੇਖਣ ਵਿੱਚ ਇਹ ਵੀ ਆਇਆ ਕਿ ਇਸ ਇਲਾਕੇ ਦੇ ਬੱਚਿਆਂ ਵਿੱਚ ਨੌਕਰੀਆਂ ਨੂੰ ਲੈ ਕੇ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਸੀ।
ਇਸ ਰੋਜ਼ਗਾਰ ਮੇਲੇ ਵਿੱਚ ਐਸ ਬੀ ਆਈ ,ਪੁਖਰਾਜ, ਦਾਮਨ ਸਰਵਿਸ ,ਐੱਲ,ਆਈ,ਸੀ ਅਤੇ ਬਿਊਟੀ ਕੰਪਨੀਆਂ ਆਦਿ ਨੇ ਭਾਗ ਲਿਆ ਇਸ ਮੌਕੇ ਤੇ ਐਸ ਡੀ ਐਮ ਸਾਹਿਬ ਸ੍ਰੀ ਰਾਕੇਸ਼ ਕੁਮਾਰ ਸ਼ਰਮਾ ਜੀ ,ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਸੰਜੀਵ ਕੁਮਾਰ ਜੀ ,ਸਾਬਕਾ ਕੈਰੀਅਰ ਗਾਈਡੈਂਸ ਕਾਰਨਰ ਸਰਦਾਰ ਗੁਰਸੇਵਕ ਸਿੰਘ ਪੰਨੂ ਜੀ ,। ਬੀ ਡੀ ਪੀ ਓ ਭਿੱਖੀਵਿੰਡ ਰਾਮ ਤਸਵੀਰ ਸਿੰਘ ਜੀ,ਪਲੇਸਮੈਂਟ ਅਫ਼ਸਰ ਤਰਨ ਤਾਰਨ ਰਮਨਦੀਪ ਸਿੰਘ, ਜ਼ਿਲ੍ਹਾ ਕੈਰੀਅਰ ਕਾਰਨਰ ਤਰਨ ਤਾਰਨ ਸੁਖਬੀਰ ਸਿੰਘ ਕੰਗ ,ਸਕੂਲ ਪ੍ਰਿੰਸੀਪਲ ਭਿੱਖੀਵਿੰਡ ਸ੍ਰੀਮਤੀ ਅੰਜੂ ਸੇਠੀ ਇੰਚਾਰਜ਼ ਭਿੱਖੀਵਿੰਡ ਸਕੂਲ ਸਤਵਿੰਦਰ ਸਿੰਘ ਪੰਨੂੰ ,ਮਨਮੀਤ ਸਿੰਘ, ਵਰਿੰਦਰ ਕੁਮਾਰ ਧਵਨ, ਹਰਜਿੰਦਰ ਸਿੰਘ, ਪਰਮਜੀਤ ਕੌਰ ਆਦਿ ਸਕੂਲ ਦੇ ਸਟਾਫ਼ ਨੇ ਵੀ ਹਾਜ਼ਰੀ ਵੀ ਭਰੀ।ਇਸ ਮੌਕੇ ਜੀ ਓ ਜੀ ਨੇ ਵੀ ਵਧੀਆ ਭੂਮਿਕਾ ਨਿਭਾਈ।






















