ਇਕ ਦੂਸਰੇ ਨੂੰ ਹੱਥ ਨਾ ਲਾਓ, ਮਾਸਕ ਜਰੂਰ ਪਾਓ, ਸਕੂਲਾਂ ਲਈ ਦਿਸ਼ਾ- ਨਿਰਦੇਸ਼ ਜਾਰੀ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ”ਆਪਣੇ ਬੱਚੇ ਨੂੰ ਮਾਸਕ ਪਾਉਣਾ ਤੇ ਮਾਸਕ ਦੇ ਕਪੜੇ ਨੂੰ ਬਿਨਾਂ ਹੱਥ ਲਾਇਆਂ ਲਾਹੁਣਾ ਸਿਖਾਇਆ ਜਾਵੇ। ਦੁਪਹਿਰ ਦੇ ਖਾਣੇ ਵਕਤ ਮਾਸਕ ਨੂੰ ਵਿਸ਼ੇਸ਼ ਪਲਾਸਟਿਕ ਬੈਗ ਵਿਚ ਪਾਇਆ ਜਾਵੇ।” ਇਹ ਸੁਝਾਅ ਇਸ ਪੱਤਝੜ ਰੁੱਤੇ ਸਕੂਲ ਖੁਲਣ ਦੀ ਸੰਭਾਵਨਾ ਦੇ ਮੱਦੇਨਜਰ ‘ਸੈਂਟਰ ਫਾਰ ਡਸੀਜ਼ ਕੰਟਰੋਲ’ (ਸੀ.ਡੀ.ਸੀ) ਵੱਲੋਂ ਸਕੂਲਾਂ ਦੇ ਪ੍ਰਸ਼ਾਸਨ ਤੇ ਮਾਪਿਆਂ ਨੂੰ ਦਿੱਤੇ ਗਏ ਹਨ।

ਲੰਘੇ ਦਿਨ ਜਾਰੀ ਦਸਤਾਵੇਜ਼ ਵਿਚ ਸੀ. ਡੀ. ਸੀ ਨੇ ਕਿਹਾ ਹੈ ਵਿਦਿਆਰਥੀ ਮਾਸਕ ਪਾਉਣ, ਨਿਰੰਤਰ ਹੱਥ ਸਾਫ ਕਰਨ ਤੇ ਇਕ ਦੂਸਰੇ ਤੋਂ ਦੂਰੀ ਬਣਾਕੇ ਰਖਣ। ਸੀ.ਡੀ.ਸੀ ਦੇ ਡਾਇਰੈਕਟਰ ਡਾ ਰੌਬਰਟ ਰੈਡਫੀਲਡ ਨੇ ਇਕ ਬਿਆਨ ਵਿਚ ਕਿਹਾ ਹੈ ਕਿ ”ਸਕੂਲਾਂ ਦਾ ਖੁਲਣਾ ਸਿਹਤ ਵਿਭਾਗ ਲਈ ਬਹੁਤ ਮਹੱਤਵਪੂਰਨ ਹੈ। ਮੈ ਜਾਣਦਾ ਹਾਂ ਕਿ ਮਾਪਿਆਂ ਲਈ ਇਹ ਬਹੁਤ ਮੁਸ਼ਕਿਲ ਵਾਲਾ ਸਮਾਂ ਹੈ ਪਰ ਅਸੀਂ ਬੱਚਿਆਂ ਨੂੰ ਸਰੱਖਿਅਤ ਰਖਣ ਲਈ ਵਚਨਬੱਧ ਹਾਂ।”

Share This :

Leave a Reply