ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਇਕ ਪਟਵਾਰੀ ਸਮੇਤ 12 ਕੋਰੋਨਾ ਪਾਜ਼ੇਟਿਵ ਕੇਸ ਆਏ, ਕੁਲ 142 ਐਕਟਿਵ ਕੇਸ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਕੋਵਿਡ-19 ਕੋਰੋਨਾ ਮਹਾਂਮਾਰੀ ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਜਿਸ ਦੇ ਚੱਲਦਿਆ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਸ਼ੁੱਕਰਵਾਰ ਨੂੰ ਇਕ ਪਟਵਾਰੀ ਸਮੇਤ ਅੱਜ 12 ਕੋਰੋਨਾ ਪਾਜ਼ੇਟਿਵ ਆਏ ਹਨ। ਸਿਵਲ ਸਰਜਨ ਡਾ: ਰਾਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਤੱਕ 25640 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਗਏ ਹਨ। ਜਿਸ ਵਿਚੋਂ 787 ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚੋਂ 629 ਮਰੀਜ ਸਿਹਤਯਾਬ ਅਤੇ 21 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 15 ਦੇ ਟੈੱਸਟ ਰਿਪੋਰਟ ਹਾਲੇ ਆਉਣੇ ਬਾਕੀ ਹਨ। ਹਸਪਤਾਲਾਂ ਵਿਚ ਆਈਸੋਲੇਸ਼ਨ ਕੀਤੇ ਗਏ ਕੁਲ 142 ਐਕਟਿਵ ਕੇਸ ਵਿਚੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 137 ਜਦ ਕਿ 5 ਮਰੀਜ ਹੋਰਨਾਂ ਜ਼ਿਲਿ੍ਹਆਂ ਨਾਲ ਸਬੰਧਤ ਹਨ। ਅੱਜ ਜ਼ਿਲ੍ਹੇ ਵਿਚ 134 ਲੋਕਾਂ ਦੇ ਸੈਂਪਲ ਲਏ ਗਏ ਹਨ।

ਅੱਜ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਵਿਚ ਬਲਾਚੌਰ ਦਾ 20 ਸਾਲਾ ਇਕ ਨੌਜਵਾਨ, ਬਲਾਚੌਰ ਦੀ 16 ਸਾਲਾ ਇਕ ਲੜਕਾ, ਪਿੰਡ ਟੌਂਸਾ ਦਾ 40 ਸਾਲਾ ਵਿਅਕਤੀ, ਬੰਗਾ ਦੀ 51 ਸਾਲਾ ਮਹਿਲਾ , ਨਵਾਂਸ਼ਹਿਰ ਕੋਠੀ ਰੋਡ ਦਾ 71 ਸਾਲਾ ਵਿਅਕਤੀ, ਪਿੰਡ ਸ਼ੇਖੁਪੂਰ ਦੀ 45 ਸਾਲਾ ਮਹਿਲਾ, ਹਰਗੋਬਿੰਦ ਨਗਰ ਦਾ 35 ਸਾਲਾ ਵਿਅਕਤੀ, ਪਿੰਡ ਘਟਾਰੋਂ ਦਾ 69 ਸਾਲਾ ਵਿਅਕਤੀ, ਪਿੰਡ ਪੁੰਨੂ ਮਜਾਰਾ ਦਾ 65 ਸਾਲਾ ਵਿਅਕਤੀ, ਪਿੰਡ ਰੱਤੇਵਾਲ ਦਾ 34 ਸਾਲਾ ਵਿਅਕਤੀ, ਨਵਾਂਸ਼ਹਿਰ ਦਾ 50 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਦ ਕਿ ਨਵਾਂਸ਼ਹਿਰ ਦੇ ਕੁਲਾਮ ਰੋਡ ਨਿਵਾਸੀ 49 ਸਾਲਾ ਪਟਵਾਰੀ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਪਟਵਾਰ ਖਾਨੇ ਨੂੰ ਬੰਦ ਕਰ ਦਿੱਤਾ ਗਿਆ ਹੈ।

Share This :

Leave a Reply