ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀ ਲੈ ਰਿਹਾ। ਅਜਿਹਾ ਕੋਈ ਵੀ ਦਿਨ ਨਹੀ ਜਿਸ ਦਿਨ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਨਾਂ ਆਈ ਹੋਵੇ । ਜਿਸ ਕਾਰਨ ਸ਼ਹਿਰ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਸੈਣੀ, ਉਨ੍ਹਾਂ ਦੇ ਪੀ.ਏ. ਅਤੇ ਇਕ ਸੀਨੀਅਰ ਕਾਂਗਰਸੀ ਆਗੂ ਤੋਂ ਇਲਾਵਾ ਨਵਾਂਸ਼ਹਿਰ ਦੇ ਇਕ ਸੀਨੀਅਰ ਭਾਜਪਾ ਆਗੂ ਦੀ ਪਤਨੀ ਸਮੇਤ ਕੁੱਲ 24 ਕੋਰੋਨਾ ਪਾਜ਼ੇਟਿਵ ਕੇਸ ਆਏ ਹਨ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਤੱਕ ਜ਼ਿਲ੍ਹੇ ਵਿਚ 24843 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਗਏ ਹਨ।
ਜਿਨਾਂ ਵਿੱਚੋਂ 731 ਕੋਰੋਨਾ ਪਾਜ਼ੇਟਿਵ ਆਏ ਹਨ। ਇੰਨ੍ਹਾਂ ਵਿਚੋਂ 567 ਮਰੀਜ ਸਿਹਤਯਾਬ ਹੋ ਚੁੱਕੇ ਹਨ। ਕੋਰੋਨਾ ਪਾਜ਼ੇਟਿਵ 19 ਮਰੀਜਾਂ ਦੀ ਮੌਤ ਹੋ ਚੁੱਕੀ ਹੈ। 80 ਨੂੰ ਹੋਮ ਕੁਆਰਨਟਾਇਨ ਕੀਤਾ ਗਿਆ ਹੈ। 69 ਲੋਕਾਂ ਨੂੰ ਘਰਾਂ ਵਿਚ ਆਈਸੋਲੇਸ਼ਨ ਕੀਤਾ ਗਿਆ ਹੈ। ਕੋਵਿਡ ਕੇਅਰ ਸੈਂਟਰ ਕੇਸੀ ਗਰੁੱਪ ਆਫ ਇੰਸਟੀਚਿਉਸ਼ਨ ਵਿਚ 58 ਮਰੀਜ਼, ਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਵਿਚ 13 ਮਰੀਜ਼, ਲੁਧਿਆਣਾ ਵਿਖੇ 5, ਇਡਨ ਹਸਪਤਾਲ ਚੰਡੀਗੜ੍ਹ ਵਿਖੇ 1, ਮੁਹਾਲੀ ਵਿਖੇ 1 ਮਰੀਜ਼, ਰਾਜਾ ਹਸਪਤਾਲ ਨਵਾਂਸ਼ਹਿਰ ਵਿਖੇ 1, ਜਲੰਧਰ ਵਿਖੇ 1, ਆਈ.ਵੀ.ਵਾਈ ਨਵਾਂਸ਼ਹਿਰ 1, ਪੀ ਜੀ ਆਈ ਵਿਖੇ 1 ਮਰੀਜ ਇਲਾਜ ਅਧੀਨ ਹਨ । ਹਸਪਤਾਲਾਂ ਵਿਚ ਆਈਸੋਲੇਸ਼ਨ ਕੀਤੇ ਗਏ ਕੁਲ 151 ਐੈਕਟਿਵ ਕੇਸ ਵਿਚੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 145 ਜਦ ਕਿ 6 ਮਰੀਜ਼ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਹਨ । 10 ਕੋਰੋਨਾ ਟੈਸਟਾਂ ਦੀ ਰਿਪੋਟ ਆਉਣੀ ਬਾਕੀ ਹੈ ਅਤੇ ਜ਼ਿਲ੍ਹੇ ਵਿਚ ਅੱਜ ਵੀ 153 ਲੋਕਾਂ ਦੇ ਸੈਂਪਲ ਲਏ ਗਏ ਹਨ।