ਜ਼ਿਲ੍ਹਾ ਪਟਿਆਲਾ ਦੱਖਣ ਭਾਜਪਾ ਦੇ ਅਹੁਦੇਦਾਰਾਂ ਦਾ ਐਲਾਨ

ਐਡਵੋਕੇਟ ਯੋਗੇਸ਼ ਖੱਤਰੀ ਮਹਾਮੰਤਰੀ ਅਤੇ ਸੋਢੀ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ 

 ਨਾਭਾ (ਤਰੁਣ ਮਹਿਤਾ) ਜ਼ਿਲ੍ਹਾ ਪਟਿਆਲਾ ਦੱਖਣੀ ਦੇ ਪ੍ਰਧਾਨ ਸੁਰਿੰਦਰ ਗਰਗ ਦੀ ਅਗਵਾਈ ਵਿਚ ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਹੋਈ ਵਿਸ਼ੇਸ਼ ਬੈਠਕ ਵਿੱਚ ਜ਼ਿਲ੍ਹਾ ਪਟਿਆਲਾ ਦੱਖਣ ਦੇ ਅਹੁਦੇਦਾਰਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਜਿਸ ਵਿੱਚ ਪੰਜਾਬ ਜਨਰਲ ਸਕੱਤਰ ਮਾਲਵਿੰਦਰ ਸਿੰਘ ਕੰਗ ਜ਼ੋਨਲ ਮਾਲਵਾ ਮੁਖੀ  ਅਤੇ ਪੰਜਾਬ ਦੇ ਸਕੱਤਰ ਅਤੇ ਜ਼ਿਲ੍ਹਾ ਪਟਿਆਲਾ ਦੱਖਣ ਦੇ ਮੁਖੀ ਲਖਵਿੰਦਰ ਕੌਰ ਨੌਲੱਖਾ  ਇਸ ਬੈਠਕ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ1ਵਿਚਾਰ ਵਟਾਂਦਰੇ ਤੋਂ ਬਾਅਦ ਐਡਵੋਕੇਟ ਯੋਗੇਸ਼ ਖੱਤਰੀ ਨਾਭਾ ਨੂੰ ਮਹਾਮੰਤਰੀ ,ਮਨੀਸ਼ ਕੁਮਾਰ ਸਿੰਗਲਾ ਸਮਾਣਾ ਨੂੰ ਜਨਰਲ ਸਕੱਤਰ ,ਗੁਰਿੰਦਰਜੀਤ ਸਿੰਘ ਸੋਢੀ ਨੂੰ ਨਾਭਾ ਨੂੰ ਪ੍ਰੈਸ ਸਕੱਤਰ, ਗਿਆਨ ਚੰਦ ਪਾਤੜਾਂ,ਵਿਨੋਦ ਕੁਮਾਰ ਅਗਰਵਾਲ ਭਾਦਸੋਂ ,ਪ੍ਰੇਮ ਸਾਗਰ ਬਾਂਸਲ ਭਾਦਸੋਂ ,ਕ੍ਰਿਸ਼ਨ ਕੁਮਾਰ ਵਿੱਕੀ ਸਮਾਣਾ, ਪ੍ਰਕਾਸ਼ੋ ਦੇਵੀ ਪਾਤੜਾਂ ,ਰਾਕੇਸ਼ ਕੁਮਾਰ ਘੱਗਾ ਅਤੇ ਰੋਸ਼ਨ ਲਾਲ ਜਿੰਦਲ  ਨੂੰ ਉੱਪ ਪ੍ਰਧਾਨ,ਭਗਵੰਤ ਦਿਆਲ ਨਿੱਕਾ ਪਾਤੜਾਂ, ਰਾਜੀਵ ਸੂਦ ਭਾਦਸੋਂ,, ਸੀਤਾ ਰਾਮ ਸ਼ਾਖਲਾ ਸਮਾਣਾ, ਪੂਨਮ ਡੁਡੇਜਾ ਨਾਭਾ ਅਸ਼ੋਕ ਕੁਮਾਰ ਜਿੰਦਲ ਨਾਭਾ, ਸਿਕੰਦਰ ਬੀਰ ਜਿੰਦਲ ਸਮਾਣਾ ਅਤੇ ਰਮਨਦੀਪ ਸਿੰਘ ਭੀਲੋਵਾਲ ਨਾਭਾ ਨੂੰ ਸਕੱਤਰ ,ਭੂਸ਼ਣ ਲਾਲ ਬਾਂਸਲ ਨਾਭਾ ਨੂੰ ਖਜਾਂਨਚੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਐਡਵੋਕੇਟ ਅਤੁਲ ਬਾਂਸਲ ਨਾਭਾ ਨੂੰ ਸੋਸ਼ਲ ਮੀਡੀਆ ਮੁਖੀ ਅਤੇ ਪਵਨ ਅੱਤਰੀ ਧਬਲਾਨ ਨੂੰ ਆਈਟੀ ਵਿੰਗ ਦਾ ਮੁਖੀਵੀ ਲਗਾਇਆ ਗਿਆ । ਇੱਥੇ ਵਰਨਣਯੋਗ ਹੈ ਕਿ ਸੁਰਿੰਦਰ ਗਰਗ ਨਾਭਾ ਨੂੰ ਪਹਿਲਾਂ ਹੀ ਜ਼ਿਲ੍ਹਾ ਪਟਿਆਲਾ ਦੱਖਣ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Share This :

Leave a Reply