ਲੋਕਾਂ ਵੱਲੋਂ ਮਿਲੇ ਪਿਆਰ ਦਾ ਸਦਾ ਰਿਣੀ ਰਹਾਂਗਾ-ਸ਼ਿਵਦੁਲਾਰ ਸਿੰਘ ਢਿੱਲੋਂ
ਅੰਮ੍ਰਿਤਸਰ (ਮੀਡੀਆ ਬਿਊਰੋ) ਅੰਮ੍ਰਿਤਸਰ ਦੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਜੋ ਕਿ ਅੱਜ ਸੇਵਾ ਮੁਕਤ ਹੋਏ ਹਨ, ਨੂੰ ਸਰਕਟ ਹਾਊਸ ਅੰਮ੍ਰਿਤਸਰ ਵਿਖੇ ਜਿਲਾ ਪ੍ਰਸ਼ਾਸ਼ਨ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਉਹ ਕਰੀਬ ਡੇਢ ਸਾਲ ਆਪਣੇ ਇਸ ਵਕਾਰੀ ਅਹੁਦੇ ਉਤੇ ਰਹੇ ਹਨ। ਆਪਣੇ ਨਿਮਰ ਸੁਭਾਅ ਅਤੇ ਤੀਖਣ ਬੁੱਧੀ ਕਰਕੇ ਜਾਣੇ ਜਾਂਦੇ ਸ. ਢਿੱਲੋਂ ਵਧੀਆ ਪ੍ਰਸ਼ਾਸ਼ਕ ਹਨ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹੁੰਦੇ ਜਿੱਥੇ ਉਨਾਂ ਕਈ ਅੰਤਰਰਾਸ਼ਟਰੀ ਸਮਾਗਮਾਂ ਅਤੇ ਮੌਕਿਆਂ ਉਤੇ ਰਾਜ ਦੀ ਪ੍ਰਤੀਨਿਧਤਾ ਕੀਤੀ, ਉਥੇ ਕੋਵਿਡ-19 ਦੇ ਸੰਕਟ ਵਿਚ ਜਿਲਾ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਦਿਨ-ਰਾਤ ਕੰਮ ਕੀਤਾ।
ਮਾਰਚ ਮਹੀਨੇ ਜਦੋਂ ਤੋਂ ਕੋਵਿਡ-19 ਨੇ ਆਪਣੇ ਗ੍ਰਿਫਤ ਕੱਸਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਰਾਤ 12-1 ਵਜੇ ਤੱਕ ਅਧਿਕਾਰੀਆਂ ਨਾਲ ਰਾਬਤਾ ਰੱਖਕੇ ਹਰ ਸਥਿਤੀ ਵਿਚ ਸੰਕਟਮੋਚਨ ਬਣਕੇ ਬਹੁੜਦੇ ਰਹੇ ਹਨ। ਇਮਾਨਦਾਰ ਸਖਸ਼ੀਅਤ ਕਰਕੇ ਜਾਣੇ ਜਾਂਦੇ ਸ. ਢਿੱਲੋਂ ਨੇ ਅੰਮ੍ਰਿਤਸਰ ਵਾਸੀਆਂ ਵੱਲੋਂ ਦਿੱਤੇ ਪਿਆਰ ਦਾ ਵਿਸ਼ੇਸ਼ ਧੰਨਵਾਦ ਕਰਦੇ ਕਿਹਾ ਕਿ ਮੈਂ ਲੋਕਾਂ ਵੱਲੋਂ ਮਿਲੇ ਪਿਆਰ ਦਾ ਸਦਾ ਰਿਣੀ ਰਹਾਂਗਾ। ਉਨਾਂ ਕਿਹਾ ਕਿ ਮੈਂ ਅਮ੍ਰਿਤਸਰ ਤੋਂ ਵਧੀਆ ਯਾਦਾਂ ਲੈ ਕੇ ਜਾ ਰਹੇ ਹਨ ਅਤੇ ਸਾਰੀ ਜਿੰਦਗੀ ਦੇ ਕੰਮਾਂ ਦਾ ਸਮੀਖਿਆ ਕਰਾਂ ਤਾਂ ਮੈਨੂੰ ਕਦੇ ਪਛਤਾਵਾ ਨਹੀਂ ਹੋਇਆ। ਉਨਾਂ ਕਿਹਾ ਕਿ ਮੈਂ ਜ਼ਿਆਦਾ ਸਮਾਂ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ, ਅਨੰਦਪੁਰ ਸਾਹਿਬ, ਫਤਹਿਗੜ ਸਾਹਿਬ ਅਤੇ ਅੰਮ੍ਰਿਤਸਰ ਵਿਖੇ ਸੇਵਾ ਕੀਤੀ ਹੈ, ਜਿਸ ਦੀ ਮੈਨੂੰ ਬੇਹੱਦ ਖੁਸ਼ੀ ਹੈ। ਨੌਜਵਾਨਾਂ ਨੂੰ ਸੁਨੇਹ ਦਿੰਦੇ ਉਨਾਂ ਕਿਹਾ ਕਿ ਬੱਚਿਆਂ ਵਿਚ ਜੇਕਰ ਮਿਹਨਤ ਦਾ ਜ਼ਜਬਾ, ਕਾਬਲੀਅਤ ਹੈ ਤਾਂ ਕੋਈ ਤਾਕਤ ਨਹੀਂ ਉਨਾਂ ਨੂੰ ਤਰੱਕੀ ਕਰਨ ਤੋਂ ਰੋਕ ਸਕੇ। ਇਸ ਮੌਕੇ ਉਨਾਂ ਕੋਵਿਡ-19 ਤੋਂ ਬਚਣ ਲਈ ਲੋਕਾਂ ਨੂੰ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਸ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਸ੍ਰੀਮਤੀ ਪੱਲਵੀ ਚੌਧਰੀ, ਵਧੀਕ ਡਿਪਟੀ ਕਮਿਸ਼ਨਰ ਸ. ਰਣਬੀਰ ਸਿੰਘ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ , ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਸ੍ਰੀਮਤੀ ਸੁਮਿਤ ਮੁੱਧ, ਐਸ ਡੀ ਐਮ ਸ੍ਰੀ ਦੀਪਕ ਭਾਟੀਆ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਜ਼ਿਲਾ ਮਾਲ ਅਫ਼ਸਰ ਸ੍ਰੀ ਮੁਕੇਸ਼ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਪੁਲਿਸ ਬੈਂਡ ਅਤੇ ਪੁਲਿਸ ਜਵਾਨਾਂ ਨੇ ਘੋੜਿਆਂ ਉਤੇ ਕਾਰ ਨੂੰ ਗੇਟ ਤੱਕ ਵਿਦਾ ਕੀਤਾ, ਤਾਂ ਮਾਹੌਲ ਬਹੁਤ ਭਾਵੁਕ ਹੋ ਗਿਆ ਅਤੇ ਸ. ਢਿੱਲੋਂ ਵੀ ਭਾਵੁਕ ਹੋਏ। ਡਿਪਟੀ ਕਮਿਸ਼ਨਰ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਸੇਵਾ ਮੁਕਤੀ ਮੌਕੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਦਫ਼ਤਰ ਵਿਖੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਦਿਆਲ ਸਿੰਘ ਬੱਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਦਿਆਲ ਸਿੰਘ ਬੱਲ, ਏ ਓ ਡਾ ਜਤਿੰਦਰ ਸਿੰਘ ਗਿੱਲ,ਡਾ ਪ੍ਰਿਤਪਾਲ ਸਿੰਘ,ਡਾ ਮਸਤਿੰਦਰ ਸਿੰਘ ਬੁੰਡਾਲਾ, ਡਾ ਅਵਤਾਰ ਸਿੰਘ ਬੁੱਟਰ,ਡਾ ਤਜਿੰਦਰ ਸਿੰਘ,ਪ੍ਰਧਾਨ ਡਾ ਸੁਖਬੀਰ ਸਿੰਘ ਸੰਧੂ, ਡਾ ਬਲਵਿੰਦਰ ਸਿੰਘ ਛੀਨਾ,ਡਾ ਸੁਖਚੈਨ ਸਿੰਘ, ਵਿਸਥਾਰ ਅਫਸਰ ਡਾ ਪ੍ਰਭਦੀਪ ਸਿੰਘ ਚੇਤਨਪੁਰਾ, ਡਾ ਪਰਜੀਤ ਸਿੰਘ ਆਦਿ ਹਾਜ਼ਰ ਸਨ।