ਜ਼ਿਲ੍ਹਾ ਮੈਜਿਸਟਰੇਟ ਨੇ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 2 ਅਗਸਤ ਨੂੰ ਹਲਵਾਈ ਅਤੇ ਹੋਰ ਮਠਿਆਈ ਦੀਆਂ ਦੁਕਾਨਾਂ ਖੋਲਣ ਦੀ ਦਿੱਤੀ ਛੋਟ

ਸ੍ਰੀ ਕੁਮਾਰ ਅਮਿਤ

ਨਾਭਾ/ਪਟਿਆਲਾ (ਤਰੁਣ ਮਹਿਤਾ)ਜ਼ਿਲ੍ਹਾ ਮੈਜਿਸਟਰੇਟ ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 2 ਅਗਸਤ ਦਿਨ ਐਤਵਾਰ ਨੂੰ ਪਟਿਆਲਾ ਜ਼ਿਲ੍ਹੇ ‘ਚ ਹਲਵਾਈ ਅਤੇ ਹੋਰ ਮਠਿਆਈ ਦੀਆਂ ਦੁਕਾਨਾਂ ਖੋਲਣ ਦੀ ਛੋਟ ਦਿੱਤੀ ਜਾਂਦੀ ਹੈ।

ਹੁਕਮਾਂ ‘ਚ ਕਿਹਾ ਗਿਆ ਹੈ ਕਿ ਵਧੀਕ ਮੁੱਖ ਸਕੱਤਰ ਗ੍ਰਹਿ, ਪੰਜਾਬ ਸਰਕਾਰ ਵੱਲੋਂ ਪ੍ਰਾਪਤ ਪੱਤਰ ਨੰਬਰ ਐਸ.ਐਸ/ਏ.ਸੀ.ਐਸ.ਐਚ/2020/559 ਮਿਤੀ 29-07-2020 ਰਾਹੀਂ ਰੱਖੜੀ ਦੇ ਤਿਉਹਾਰ ਸਮੇਂ ਹਲਵਾਈ ਅਤੇ ਹੋਰ ਮਠਿਆਈ ਦੀਆਂ ਦੁਕਾਨਾਂ 2 ਅਗਸਤ ਦਿਨ ਐਤਵਾਰ ਨੂੰ ਖੋਲਣ ਦੀ ਛੋਟ ਦਿੱਤੀ ਗਈ ਹੈ।

Share This :

Leave a Reply