ਪਟਿਆਲਾ ਚ 2.20 ਲੱਖ ਤੋਂ ਵਧੇਰੇ ਲਾਭ ਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਸ਼ੁਰੂ

ਨਾਭਾ / ਪਟਿਆਲਾ (ਤਰੁਣ ਮਹਿਤਾਂ ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਅੱਜ ਪੰਜਾਬ ਭਰ ਚ ਸ਼ੁਰੂ ਕੀਤੀ ਗਈ ਸਮਾਰਟ ਰਸ਼ਨ ਕਾਰਡ ਸਕੀਮ ਦਾ ਪਟਿਆਲਾ ਚ ਸ਼ੁਭ ਆਰੰਭ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕੀਤਾ ਗਿਆ। ਇਸ ਸਕੀਮ ਤਹਿਤ ਜ਼ਿਲ੍ਹੇ ਦੇ 2.20 ਲੱਖ ਪਰਿਵਾਰਾਂ ਨੂੰ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਕੀਤੀ ਜਾ ਰਹੀ ਹੈ, ਜਿਸ ਤਹਿਤ ਰਾਸ਼ਨ ਕਾਰਡ ਧਾਰਕ ਪੰਜਾਬ ਦੇ ਕਿਸੇ ਵੀ ਡਿਪੋ ਹੋਲਡਰ ਤੋਂ ਕਣਕ ਲੈਣ ਦੇ ਸਮਰੱਥ ਹੋਣਗੇ।ਅੱਜ ਮੁੱਖ ਮੰਤਰੀ ਪੰਜਾਬ ਵਲੋਂ ਚੰਡੀਗੜ੍ਹ ਤੋਂ ਸਮੂਹ ਪੰਜਾਬ ਚ ਲਾਈਵ ਹੋ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਪਟਿਆਲਾ ਦੇ ਸਮਾਗਮ ਚ ਮੈਂਬਰ ਲੋਕ ਸਭਾ ਸ਼੍ਰੀਮਤੀ ਪ੍ਰਨੀਤ ਕੌਰ ਵਲੋਂ ਵੀ ਆਨਲਾਈਨ ਸ਼ਮੂਲੀਅਤ ਕੀਤੀ ਗਈ। 

ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਜ਼ਿਲ੍ਹੇ ਦੇ ਪਹਿਲੇ ਖਪਤਕਾਰ ਊਸ਼ਾ ਦੇਵੀ ਦਾ ਸਮਾਰਟ ਕਾਰਡ ਸਵਾਈਪ ਕਰਵਾ ਕੇ, ਉਸ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਚ ਪਟਿਆਲਾ ਤੋਂ   ਇਲਾਵਾ ਰਾਜਪੁਰਾ, ਪਾਤੜਾਂ, ਸਮਾਣਾ, ਨਾਭਾ ਤੇ ਦੁਧਨਸਾਧਾਂ ਚ ਵੀ ਸੰਕੇਤਕ ਤੌਰ ਤੇ 10-10 ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਇਸ ਸਕੀਮ ਦੇ ਲਾਗੂ ਹੋਣ ਨਾਲ ਰਾਸ਼ਟਰੀ ਅੰਨ ਸੁਰੱਖਿਆ ਮਿਸ਼ਨ ਤਹਿਤ ਵੰਡੇ ਜਾਂਦੇ ਸਸਤੇ ਅਨਾਜ ਦੀ ਵੰਡ ਚ ਪੂਰਨ ਪਾਰਦਰਸ਼ਤਾ ਲਿਆਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ।

Share This :

Leave a Reply