ਨਾਭਾ ਵਿਖੇ ਰਾਸ਼ਨ ਕਾਰਡ ਧਾਰਕਾਂ ਨੂੰ ਸਮਾਰਟ ਕਾਰਡ ਤਕਸੀਮ

ਨਾਭਾ ਵਿਖੇ ਰਾਸ਼ਨ ਕਾਰਡ ਧਾਰਕਾਂ ਨੂੰ ਸਮਾਰਟ ਰਾਸ਼ਨ ਕਾਰਡ ਤਕਸੀਮ ਕਰਦੇ ਹੋਏ ਗੁਰਪ੍ਰੀਤ ਸਿੰਘ ਧਰਮਸੋਤ, ਐਸ.ਡੀ.ਐਮ ਕਾਲਾ ਰਾਮ ਕਾਂਸਲ, ਡੀ.ਐਫ.ਐਸ.ਓ ਤੇਜੀ ਮਹਿਤਾ, ਇੰਚਾਰਜ ਬਰਿੰਦਰ ਸਿੰਘ ਅਤੇ ਹੋਰ

ਪੰਜਾਬ ਸਰਕਾਰ ਨੇ ਆਪਣਾ ਇੱਕ ਹੋਰ ਵਾਅਦਾ ਪੂਰਾ ਕੀਤਾ : ਗੁਰਪ੍ਰੀਤ ਧਰਮਸੋਤ

 ਨਾਭਾ (ਤਰੁਣ ਮਹਿਤਾਂ ) –  ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਇੱਕ ਹੋਰ ਤੋਹਫਾ ਦਿੰਦੇ ਹੋਏ ਨਵੇਂ ਸਮਾਰਟ ਰਾਸ਼ਨ ਕਾਰਡ ਜਾਰੀ ਕੀਤੇ ਗਏ ਹਨ ਜਿਸ ਤਹਿਤ ਅੱਜ ਪੰਜਾਬ ਦੇ ਹਰ ਸ਼ਹਿਰ ਵਿੱਚ ਵੀਡਿਓ ਕਾਨਫਰੰਸ ਰਾਹੀ ਸੁਰੂਆਤ ਕਰਦੇ ਹੋਏ ਕਾਰਡ ਧਾਰਕਾਂ ਨੂੰ ਕਾਰਡ ਤਕਸੀਮ ਕੀਤੇ ਗਏ ਅਤੇ ਨਵੇਂ ਕਾਰਡ ਰਾਹੀ ਹੀ ਰਾਸ਼ਨ ਵੀ ਵੰਡਿਆ ਗਿਆ। ਇਸੇ ਤਰ੍ਹਾਂ ਨਾਭਾ ਦੇ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਦਫਤਰ ਵਿਖੇ ਇੱਕ ਵੇਸ਼ਸ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਸਪੁੱਤਰ ਗੁਰਪ੍ਰੀਤ ਸਿੰਘ ਧਰਮਸੋਤ ਅਤੇ ਐਸ.ਡੀ.ਐਮ ਨਾਭਾ ਕਾਲਾ ਰਾਮ ਕਾਂਸਲ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਅੱਜ ਦੇ ਸਮਾਗਮ ਵਿੱਚ ਸਮਾਜਿਕ ਦੂਰੀ ਬਣਾਏ ਰੱਖਣ ਲਈ 10 ਕਾਰਡ ਧਾਰਕਾਂ ਨੂੰ ਕਾਰਡ ਵੰਡੇ ਗਏ ਅਤੇ ਬਾਕੀ ਕਾਰਡ ਜਲਦ ਹੀ ਕਾਰਡ ਧਾਰਕਾਂ ਨੂੰ ਤਕਸੀਮ ਕੀਤੇ ਜਾਣਗੇ।

ਇਸ ਕਾਰਡ ਨਾਲ ਹੁਣ ਰਾਸ਼ਨ ਕਾਰਡ ਧਾਰਕ ਪੰਜਾਬ ਦੇ ਕਿਸੇ ਵੀ ਡਿਪੂ ਤੋਂ ਆਪਣਾ ਰਾਸ਼ਨ ਲੈ ਸਕਦਾ ਹੈ ਜਿਸ ਨਾਲ ਵਿਸ਼ੇਸ ਤੌਰ ਤੇ ਕਾਰੋਨਾ ਕਾਲ ਦੋਰਾਨ ਕਈ ਸ਼ਹਿਰ ਅਤੇ ਪਿੰਡ ਛੱਡਣ ਵਾਲੇ ਲੋਕ ਜਾਂ ਪ੍ਰਵਾਸੀ ਲੋਕਾਂ ਨੂੰ ਰਾਸ਼ਨ ਲੈਣ ਵਿੱਚ ਆਸਾਨੀ ਹੋਵੇਗੀ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਗੁਰਪ੍ਰੀਤ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣਾ ਇੱਕ ਹੋਰ ਵਾਅਦਾ ਪੂਰਾ ਕਰਦੇ ਹੋਏ ਸਮਾਰਟ ਰਾਸ਼ਨ ਕਾਰਡ ਤਕਸੀਮ ਕੀਤੇ ਗਏ ਹਨ ਜਿਸ ਨਾਲ ਗਰੀਬ ਲੋਕਾਂ ਨੂੰ ਰਾਸ਼ਨ ਲੈਣ ਵਿੱਚ ਆਸਾਨੀ ਹੋਵੇਗੀ। ਸਮਾਗਮ ਦੌਰਾਨ ਪਹੁੰਚੇ ਕਾਰਡ  ਧਾਰਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਕਾਰਡ ਨਾਲ ਉਨ੍ਹਾਂ ਨੂੰ ਰਾਸ਼ਨ ਲੈਣ ਵਿੱਚ ਆਸਾਨੀ ਹੋਵੇਗੀ ਕਿਉਂਕਿ ਸਮਾਰਟ ਕਾਰਡ ਰਾਹੀ ਰਾਸ਼ਨ ਦੀ ਪਰਚੀ ਕੱਢਣ ਵਿੱਚ ਕਾਫੀ ਤੇਜੀ ਆਵੇਗੀ। ਇਸ ਮੌਕੇ ਫੂਡ ਐਂਡ ਸਿਵਲ ਸਪਲਾਈ ਵਿਭਾਗ ਵੱਲੋਂ ਡੀ.ਐਫ.ਐਸ.ਓ ਤੇਜੀ ਮਹਿਤਾ, ਏ.ਐਫ.ਐਸ.ਓ ਜਸਪਾਲ ਕੌਰ ਅਤੇ ਇੰਚਾਰਜ ਬਰਿੰਦਰ ਸਿੰਘ ਦੀ ਅਗਵਾਈ ਵਿੱਚ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ ਅਤੇ ਆਏ ਹੋਏ ਕਾਰਡ ਧਾਰਕਾਂ ਦਾ ਧੰਨਵਾਦ ਵੀ ਕੀਤਾ ਗਿਆ। ਡੀ.ਐਫ.ਐਸ.ਓ ਤੇਜੀ ਮਹਿਤਾ ਨੇ ਦੱਸਿਆ ਕਿ ਨਾਭਾ ਬਲਾਕ ਵਿੱਚ ਕੁੱਲ 20186 ਅਤੇ ਭਾਦਸੋਂ ਬਲਾਕ ਵਿੱਚ 10628 ਕਾਰਡ ਧਾਰਕਾਂ ਦੇ ਨਵੇਂ ਸਮਾਰਟ ਰਾਸ਼ਨ ਕਾਰਡ ਬਣਾਏ ਗਏ ਹਨ ਜੋ ਜਲਦ ਹੀ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੁਸ਼ਕਿਲ ਸਮੇਂ ਇਸ ਸਕੀਮ ਦਾ ਬਹੁਤ ਸਾਰੇ ਲੋਕਾਂ ਨੂੰ ਲਾਭ ਹੋਵੇਗਾ।  ਇਸ ਮੋਕੇ ਇੰਚਾਰਜ ਬਰਿੰਦਰ ਸਿੰਘ, ਇੰਸਪੈਕਟਰ ਰਘੂਨੰਦਨ, ਲਖਨਪਾਲ ਸਿੰਘ,ਰੀਤੂ ਬਾਲਾ, ਹਰਸ਼ ਸਿੱਧੂ, ਸਾਹਿਲ ਬਾਂਸਲ, ਸਤਿੰਦਰਵੀਰ ਸਿੰਘ, ਜਸਦੀਪ ਸਿੰਘ, ਲਲਿਤ ਸ਼ਰਮਾ, ਜਗਤਾਰ ਸਿੰਘ, ਨਰੇਸ਼ ਸ਼ਰਮਾ ਤੋਂ ਇਲਾਵਾ ਸਮੂਹ ਸਟਾਫ ਮੌਜੂਦ ਰਿਹਾ।  

Share This :

Leave a Reply