ਸ੍ਰ ਵਿਰਸਾ ਸਿੰਘ ਵਲਟੋਹਾ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਡੱਲ ਵਿੱਚੋਂ ਸ੍ਰ:- ਪਰਮਜੀਤ ਸਿੰਘ ਸਰਪੰਚ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਲਈ ਕਾਫਲਾ ਹੋਇਆ ਰਵਾਨਾ।

ਖਾਲੜਾ (ਜਗਜੀਤ ਸਿੰਘ ਡੱਲ,ਭੁੱਲਰ) ਹਲਕਾ ਖੇਮਕਰਨ ਦੇ ਪਿੰਡ ਡੱਲ ਵਿੱਚੋਂ ਅੱਜ ਸਰਦਾਰ ਵਿਰਸਾ ਸਿੰਘ ਵਲਟੋਹਾ ਸਾਬਕਾ ਐਮ ਐਲ ਏ ਹਲਕਾ ਖੇਮਕਰਨ ਦੇ ਦਿਸ਼ਾ ਨਿਰਦੇਸ਼ਾਂ ਤੇ ਪਰਮਜੀਤ ਸਿੰਘ ਡੱਲ ਦੀ ਅਗਵਾਈ ਵਿੱਚ ਮੋਦੀ ਸਰਕਾਰ ਦੇ ਆਰਡੀਨਸਾਂ ਦੇ ਖਿਲਾਫ਼ ਇੱਕ ਵੱਡਾ ਕਾਫ਼ਲਾ ਕਸਬਾ ਸੁਰਸਿੰਘ ਵਿਖੇ ਰਵਾਨਾ ਹੋਇਆ ਜਿਸ ਵਿੱਚ ਕਿਸਾਨ ਮਜ਼ਦੂਰ ਅਤੇ ਦੁਕਾਨਦਾਰ , ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰ ਅਤੇ ਅਹੁਦੇਦਾਰ ਇਸ ਵਿੱਚ ਸ਼ਾਮਲ ਹੋਏ

ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਪਰਮਜੀਤ ਸਿੰਘ ਡੱਲ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਦੇ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕਰਾਂਗੇ ਕਿਉਂਕਿ ਸਾਡੀ ਪਾਰਟੀ ਕਿਸਾਨ ਅਤੇ ਮਜ਼ਦੂਰਾਂ ਦੀ ਪਾਰਟੀ ਹੈ ਅਤੇ ਇਹ ਪਾਰਟੀ ਕਦੇ ਵੀ ਕਿਸਾਨ ਅਤੇ ਮਜ਼ਦੂਰ ਨਾਲ ਧੱਕਾ ਨਹੀਂ ਹੋਣ ਦੇਵੇਗੀ। ਇਸ ਮੌਕੇ ਸਰ: ਪਰਮਜੀਤ ਸਿੰਘ ਡੱਲ ,ਹਰਚੰਦ ਸਿੰਘ ਡੱਲ ਅਤੇ ਪਿੰਡ ਦੇ ਹੋਰ ਕਿਸਾਨ ਆਗੂ ਹਾਜ਼ਰ ਸਨ।

Share This :

Leave a Reply