ਘੱਟ ਆਮਦਨ ਵਾਲੇ ਮਾਪਿਆਂ ਲਈ ਬੱਚਿਆਂ ਨੂੰ ਪੜਾਉਣਾ ਹੋਇਆ ਮੁਸ਼ਕਿਲ

ਸ਼ਿਕਾਗੋ (ਹੁਸਨ ਲੜੋਆ ਬੰਗਾ)—ਅਮਰੀਕਾ ਭਰ ਵਿਚ ਲੱਖਾਂ ਮਾਪਿਆਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਇਸ ਸਿੱਖਿਆ ਵਰੇ ਦੌਰਾਨ ਉਹ ਆਪਣੇ ਬੱਚਿਆਂ ਨੂੰ ਕਿਸ ਤਰਾਂ ਪੜਾਉਣ। ਕੋਰੋਨਾ ਵਾਇਰਸ ਦੇ ਡਰ ਕਾਰਨ ਉਹ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਚਹੁੰਦੇ ਜਦ ਕਿ ਘੱਟ ਆਮਦਨ ਕਾਰਨ ਘਰਾਂ ਵਿਚ ਉਹ ਨਿੱਜੀ ਅਧਿਆਪਕ ਸੱਦ ਨਹੀਂ ਸਕਦੇ। ਬਹੁਤ ਸਾਰੇ ਮਾਪਿਆਂ ਦੀ ਆਰਥਕ ਹਾਲਤ ਠੀਕ ਹੈ ਤੇ ਉਹ ਘਰਾਂ ਵਿਚ ਹੀ ਆਪਣੇ ਬੱਚਿਆਂ ਲਈ ਅਧਿਆਪਕਾਂ ਦੀਆਂ ਸੇਵਾਵਾਂ ਲੈ ਸਕਦੇ ਹਨ। ਖੋਜ਼ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਸਿੱਖਿਆ ਵਿਚ ਨਾਬਰਾਬਰੀ ਵਧਾਵੇਗੀ। ਗਰੀਬ ਬੱਚੇ ਪੜਾਈ ਵਿਚ ਪਛੜ ਜਾਣਗੇ।

ਯੁਨੀਵਰਸਿਟੀ ਆਫ ਸ਼ਿਕਾਗੋ ਹੈਰੀ ਸਕੂਲ ਆਫ ਪਬਲਿਕ ਪਾਲਸੀ ਦੇ ਪ੍ਰੋਫੈਸਰ ਏਰੀਅਲ ਕਾਲਿਲ ਦਾ ਕਹਿਣਾ ਹੈ ਕਿ ਇਸ ਦੌਰ ਵਿਚ ਸਭ ਤੋਂ ਵਧ ਖਤਰਾ ਘੱਟ ਆਮਦਨੀ ਵਾਲੇ ਮਾਪਿਆਂ ਦੇ ਬੱਚਿਆ ਨੂੰ ਹੈ ਜੋ ਪੜ ਨਹੀਂ ਸਕਣਗੇ। ਸ਼ਿਕਾਗੋ ਵਿਚ 2,70,000 ਪਬਲਿਕ ਸਕੂਲਾਂ ਦੇ ਵਿਦਿਰਥੀ ਹਨ ਜਿਨਾਂ ਨੂੰ ਮੁਫ਼ਤ ਜਾਂ ਘੱਟ ਕੀਮਤ ਉਪਰ ਲੰਚ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਵਿਦਿਆਰਥੀ ਸਕੂਲਾਂ ਵਿਚ ਹਾਈ ਸਪੀਡ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਇਨਾਂ ਵਿਚੋਂ ਬਹੁਤ ਸਾਰੇ ਅਜਿਹੇ ਵਿਦਿਆਰਥੀ ਹਨ ਜੋ ਆਨ ਲਾਈਨ ਪੜਾਈ ਲਈ ਘਰਾਂ ਵਿਚ ਲੋੜੀਂਦੇ ਸਮਾਨ ਤੇ ਹਾਈ ਸਪੀਡ ਇੰਟਰਨੈੱਟ ਦੀ ਵਿਵਸਥਾ ਨਹੀਂ ਕਰ ਸਕਦੇ।

Share This :

Leave a Reply