ਰਾਹੋਂ ਤੋਂ ਬਰਾਸਤਾ ਕਰਿਆਮ, ਡ੍ਰੀਮ ਲੈਂਡ ਬੰਗਾ ਰੋਡ ਸੜਕ ਦੇ ਅਹਿਮ ਪ੍ਰਾਜੈਕਟ ਦਾ ਡਿਪਟੀ ਕਮਿਸ਼ਨਰ ਅਤੇ ਵਿਧਾਇਕ ਅੰਗਦ ਸਿੰਘ ਵਲੋਂ ਜਾਇਜ਼ਾ

ਹਲਕਾ ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਰਾਹੋਂ ਤੋਂ ਬਰਾਸਤਾ ਕਰਿਆਮ, ਡ੍ਰੀਮ ਲੈਂਡ ਬੰਗਾ ਰੋਡ ਸੜਕ ਦੇ ਅਹਿਮ ਪ੍ਰਾਜੈਕਟ ਦਾ ਜਾਇਜ਼ਾ ਲੈਂਦੇ ਹੋਏ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਹਲਕਾ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵਲੋਂ ਰਾਹੋਂ ਤੋਂ ਬਰਾਸਤਾ ਕਰਿਆਮ, ਡ੍ਰੀਮ ਲੈਂਡ ਬੰਗਾ ਰੋਡ ਸੜਕ ਦੇ ਅਹਿਮ ਪ੍ਰਾਜੈਕਟ ਦਾ ਜਾਇਜ਼ਾ ਲਿਆ ਗਿਆ। ਅਮਰਗੜ੍ਹ ਨੇੜੇ ਰੇਲਵੇ ਕਰਾਸਿੰਗ `ਤੇ ਰੇਲਵੇ ਫਾਟਕ ਨਾ ਬਣਨ ਕਾਰਨ ਇਹ ਪ੍ਰਾਜੈਕਟ ਰੁਕਿਆ ਹੋਇਆ ਹੈ। ਇਸ ਮੌਕੇ ਵਿਧਾਇਕ ਅੰਗਦ ਸਿੰਘ ਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਜਲਦ ਹੀ ਰੇਲਵੇ ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਰੇਲਵੇ ਫਾਟਕ ਦਾ ਇਹ ਮਸਲਾ ਹੱਲ ਕਰਵਾ ਕੇ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਵਾਇਆ ਜਾਵੇਗਾ।

ਇਸ ਮੌਕੇ ਉਨ੍ਹਾਂ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾਂ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਟਰੈਫਿ਼ਕ ਦੀ ਸਮੱਸਿਆ 50 ਫ਼ੀਸਦੀ ਤੱਕ ਘੱਟ ਜਾਵੇਗੀ ਅਤੇ ਇਹ ਸੜ੍ਹਕ ਇੱਕ ਤਰ੍ਹਾਂ ਨਾਲ ਰਿੰਗ ਰੋਡ ਵਜੋਂ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਸ਼ੂਗਰ ਮਿੱਲ ਨੂੰ ਆਉਣ ਵਾਲੀਆਂ ਟਰਾਲੀਆਂ ਸ਼ਹਿਰ ਵਿੱਚ ਆਉਣ ਦੀ ਬਜਾਏ ਬਾਹਰੋਂ-ਬਾਹਰ ਹੀ ਸ਼ੂਗਰ ਮਿੱਲ ਪਹੁੰਚ ਜਾਣਗੀਆਂ। ਇਸ ਦੌਰਾਨ ਉਨ੍ਹਾਂ ਜਾਡਲਾ ਵਿਖੇ ਬਣ ਰਹੇ ਸਰਕਾਰੀ ਡਿਗਰੀ ਕਾਲਜ ਦੇ ਨਿਰਮਾਣ ਕਾਰਜ ਦਾ ਵੀ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨਾਲ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਜ਼ਸਬੀਰ ਸਿੰਘ, ਐਸ.ਡੀ.ੳ. ਮੰਡੀ ਬੋਰਡ ਪੁਨੀਤ ਅਤੇ ਹੋਰ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।

Share This :

Leave a Reply