ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)– ਜੋਅ ਬਾਇਡੇਨ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਦੋ ਦਿਨ ਪਹਿਲਾਂ ਵਰਜੀਨੀਆ ਦੀ ਰਾਜਧਾਨੀ ਰਿਚਮੰਡ ਵਿਚ ਹਥਿਆਰਬੰਦ ਲੋਕਾਂ ਨੇ ਪ੍ਰਦਰਸ਼ਨ ਕੀਤਾ ਜਦ ਕਿ ਸੁਰੱਖਿਆ ਦਸਤਿਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਧਾਨ ਸਭਾ ਦੇ ਨੇੜੇ ਨਹੀਂ ਢੁੱਕਣ ਦਿੱਤਾ। ਪਰਾਊਡ ਬੁਆਏਜ , ਬੂਗਾਲੋ ਤੇ ਪੈਂਥਰਜ ਗਰੁੱਪਾਂ ਨਾਲ ਸਬੰਧਤ ਅਨੇਕਾਂ ਪ੍ਰਦਰਸ਼ਨਕਾਰੀ ਰਿਚਮੰਡ ਵਿਚ ਇਕੱਠੇ ਹੋਏ। ਇਹ ਪ੍ਰਦਰਸ਼ਨ ਅਧਿਕਾਰਾਂ ਸਬੰਧੀ ਦੂਸਰੀ ਸੋਧ ਦੇ ਸਮਰਥਨ ਵਿਚ ਵਿਰਜੀਨੀਆ ਸਿਟੀਜ਼ਨ ਡੀਫੈਂਸ ਲੀਗ ਦੀ ਮੇਜਬਾਨੀ ਵਿਚ ਆਯੋਜਿਤ ਕੀਤਾ ਗਿਆ। ਇਸ ਤੋਂ ਇਲਾਵਾ ਵਿਰਜੀਨੀਆ ਵਿਚ ਇਕ ਕਾਰ ਰੈਲੀ ਵੀ ਕੱਢੀ ਗਈ। ਇਸ ਵਾਰ ਸਿਟੀਜ਼ਨ ਡਿਫੈਂਸ ਲੀਗ ਨੂੰ ਡਾਊਨ ਟਾਊਨ ਰਿਚਮੰਡ ਵਿਚ ਸਾਲਾਨਾ ਰੈਲੀ ਕੱਢਣ ਦੀ ਇਜਾਜ਼ਤ ਨਾ ਮਿਲਣ ਕਾਰਨ ਲੀਗ ਨੇ ਸਮੁੱਚੇ ਵਿਰਜੀਨੀਆ ਵਿਚ ਕਾਰ ਰੈਲੀ ਕੱਢੀ। ਪੁਲਿਸ ਵਿਭਾਗ ਨੇ ਟਵੀਟ ਦੁਆਰਾ ਪ੍ਰਦਰਸ਼ਨਕਾਰੀਆਂ ਨੂੰ ਹਥਿਆਰ ਲੈ ਕੇ ਆਉਣ ’ਤੇ ਪਾਬੰਦੀ ਬਾਰੇ ਸੂੁਚਿਤ ਕੀਤਾ ਹੈ ਤੇ ਕਿਹਾ ਹੈ ਕਿ
11 ਤੋਂ ਵਧ ਲੋਕਾਂ ਦਾ ਇਕੱਠ ਨਹੀਂ ਹੋ ਸਕਦਾ। ਇਥੇ ਜਿਕਰਯੋਗ ਹੈ ਕਿ ਰਿਚਮੰਡ ਵਿਚ ਹੰਗਾਮੀ ਸਥਿੱਤੀ ਐਲਾਣਨ ਦੇ ਬਾਵਜੂਦ ਇਹ ਇਕੱਠ ਕੀਤਾ ਗਿਆ। ਗਵਰਨਰ ਰਾਲਫ ਨਾਰਥਮ ਦੇ ਆਦੇਸ਼ ’ਤੇ ਰਾਜਧਾਨੀ ਵਿਚ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ।
2021-01-19