ਨਾਭਾ (ਤਰੁਣ ਮਹਿਤਾ) – ਅੱਜ ਇੱਥੇ ਦਲਿੱਤ ਸਮਾਜ ਅਤੇ ਸਮਾਜ ਦੀਆਂ ਸਮੂਹ ਭਰਾਤਰੀ ਜਥੇਬੰਦੀਆਂ ਦਾ ਵਫਦ ਐਸ.ਐਸ.ਪੀ. ਪਟਿਆਲਾ ਸ੍ਰੀ ਮਨਦੀਪ ਸਿੰਘ ਸਿੱਧੂ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਐਫ.ਆਈ.ਆਰ. ਨੰ: 0165 ਮਿਤੀ 23-07-2020 ਥਾਣਾ ਸਦਰ ਨਾਭਾ ਜੇਰੇ ਧਾਰਾ 323,341,342,142,506 ਆਈ.ਟੀ.ਏ. 66-ਡੀ ਵੱਲੋਂ ਦਲਵਾਰਾ ਸਿੰਘ ਅਲੌਹਰਾਂ ਕਲ੍ਹਾਂ ਬਰਖਿਲਾਫ ਰਣਜੀਤ ਸਿੰਘ ਵਗੈਰਾ ਦਰਜ ਹੋਇਆ ਹੈ, ਉਸ ਵਿੱਚ ਐਟਰੋਸਿਟੀ ਐਕਟ 1989 (ਐਸ.ਸੀ. ਐਕਟ) ਨਹੀਂ ਲਗਾਇਆ ਗਿਆ| ਹਾਲਾਂਕਿ ਨੈਸ਼ਨਲ ਕਮਿਸ਼ਨ ਐਸ.ਸੀ./ਐਸ.ਟੀ. ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜਿੱਥੇ ਕਿੱਧਰੇ ਵੀ ਐਸ.ਸੀ. ਵਰਗ ਨਾਲ ਧੱਕੇਸਾਹੀ ਹੋਵੇਗੀ ਉਥੇ ਐਟਰੋਸਿਟੀ ਐਕਟ 1989 (ਐਸ.ਸੀ. ਐਕਟ) ਲਗਾਉਣਾ ਅਤਿ ਜਰੂਰੀ ਹੋਵੇਗਾ|
ਵਫਦ ਨੇ ਐਸ.ਐਸ.ਪੀ. ਪਟਿਆਲਾ ਤੋਂ ਮੰਗ ਕੀਤੀ ਕਿ ਦੋਸ਼ੀਆਂ ਦੇ ਬਰਖਿਲਾਫ ਤੁਰੰਤ ਐਟਰੋਸਿਟੀ ਐਕਟ 1989 ਦਾ ਵਾਧਾ ਕੀਤਾ ਜਾਵੇ| ਵਫਦ ਵਿੱਚ ਗੁਰਚਰਨ ਸਿੰਘ ਰਾਮਗੜ ਕਨਵੀਨਰ ਸੰਵਿਧਾਨ ਬਚਾਓ ਅੰਦੋਲਨ ਭਾਰਤ , ਦਲੀਪ ਬੁਚੜੇ ਨਵ-ਨਿਰਮਾਣ ਕਰਾਂਤੀ ਦਲ ਪੰਜਾਬ, ਅਮਰਜੀਤ ਸਿੰਘ ਰਾਮਗੜੀਆ ਪ੍ਰਧਾਨ ਕਿਰਤੀ ਸਮਾਜ ਜੁਆਇੰਟ ਐਕਸਨ ਕਮੇਟੀ ਪੰਜਾਬ, ਗੁਰਕੀਰਤ ਸਿੰਘ (ਦਲਿੱਤ ਭਲਾਈ ਫੈਡਰੇਸ਼ਨ) , ਲਛਮਣ ਸਿੰਘ ਐਡਵੋਕੇਟ (ਸ.ਬ.ਅੰ.ਭ), ਸਤਨਾਮ ਸਿੰਘ ਸਵਾਜਪੁਰ, ਯੂਥ ਆਗੂ ਨਰੈਣ ਸਿੰਘ, ਹਰਜੀਤ ਸਿੰਘ ਪਟਿਆਲਾ ਸੀਨੀਅਰ ਆਗੂ (ਸ.ਬ.ਅੰ.ਭ) ਆਦਿ ਮੌਜੂਦ ਸਨ| ਵਰਣਨਯੋਗ ਹੈ ਕਿ ਮੁਦੱਈ ਦਲਵਾਰਾ ਸਿੰਘ ਆਪਣੇ ਪਰਿਵਾਰ ਸਮੇਤ ਵਫਦ ਦੇ ਨਾਲ ਮੌਜੂਦ ਸੀ|