ਸਿਹਤਮੰਦ ਹੋਣ ਦੀ ਦਰ 94% ਹੋਈ
ਅਮਰੀਕਾ ਦੋ ਹਰ ਕੰਪਨੀਆਂ ਨੂੰ ਦੇਵੇਗਾ 2.1 ਅਰਬ ਡਾਲਰ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕੀ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਕਾਰਨ ਅਮਰੀਕਾ ਵਿਚ ਨਵੰਬਰ ਤੱਕ 80000 ਹੋਰ ਮੌਤਾਂ ਹੋ ਸਕਦੀਆਂ ਹਨ। ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਾਸਕ ਪਾਉਣ ਸਮੇਤ ਹੋਰ ਹਿਫ਼ਾਜਤੀ ਕਦਮ ਨਾ ਚੁੱਕੇ ਤਾਂ ਮੌਤਾਂ ਦੀ ਗਿਣਤੀ ਇਸ ਤੋਂ ਵੀ ਜਿਆਦਾ ਹੋ ਸਕਦੀ ਹੈ।
ਵਾਈਟ ਹਾਊਸ ਕੋਰੋਨਾਵਾਇਰਸ ਟਾਸਕ ਫੋਰਸ ਕੋਆਰਡੀਨੇਟਰ ਡਾ ਡੀਬੋਰਾਹ ਬ੍ਰਿਕਸ ਨੇ ਕਿਹਾ ਹੈ ਕਿ ਸਾਨੂੰ ਆਪਣੇ ਰੋਜ਼ਾਨਾ ਦੇ ਕਾਰ ਵਿਹਾਰ ਵਿਚ ਤਬਦੀਲੀ ਕਰਨੀ ਪਵੇਗੀ। ਅਮਰੀਕਾ ਵਿਚ ਕੋਰੋਨਾਵਾਇਰਸ ਹੁਣ ਤੱਕ 1,56,747 ਲੋਕਾਂ ਦੀ ਜਾਨ ਲੈ ਚੁੱਕਾ ਹੈ। ਪੀੜਤ ਲੋਕਾਂ ਦੀ ਗਿਣਤੀ 47,05,889 ਹੋ ਗਈ ਹੈ ਜਿਨਾਂ ਵਿਚੋਂ 23,27,572 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। 22,21,570 ਸਰਗਰਮ ਮਾਮਲੇ ਹਨ। ਸਿਹਤਮੰਦ ਹੋਣ ਦੀ ਦਰ ਵਧਕੇ 94% ਹੋ ਗਈ ਹੈ।
ਅਮਰੀਕਾ ਫਰਾਂਸ ਤੇ ਯੂ.ਕੇ ਦੀ ਕੰਪਨੀ ਨੂੰ ਦੇਵੇਗਾ 2.1 ਅਰਬ ਡਾਲਰ-
ਅਮਰੀਕਾ ਕੋਰੋਨਾਵਾਇਰਸ ਵੈਕਸੀਨ ਦੀ ਖੋਜ਼ ਵਿਚ ਲੱਗੀਆਂ ਕੰਪਨੀਆਂ ਨਾਲ ਨਿਰੰਤਰ ਅਗਾਊਂ ਕਰਾਰ ਕਰ ਰਿਹਾ ਹੈ ਤਾਂ ਜੋ ਵੈਕਸੀਨ ਤਿਆਰ ਹੋਣ ‘ਤੇ ਸਭ ਤੋਂ ਪਹਿਲਾਂ ਅਮਰੀਕੀਆਂ ਨੂੰ ਮਿਲ ਸਕੇ। ਇਸੇ ਲੜੀ ਤਹਿਤ ਅਮਰੀਕਾ ਫਰਾਂਸ ਦੀ ਕੰਪਨੀ ਸਨੋਫੀ ਤੇ ਬਰਤਾਨੀਆ ਦੀ ਕੰਪਨੀ ਗਲੈਕਸੋ ਸਮਿਥ ਲਾਈਨ ਨੂੰ 2.1 ਅਰਬ ਡਾਲਰ ਦੀ ਅਦਾਇਗੀ ਕਰੇਗਾ। ਕੰਪਨੀਆਂ ਇਹ ਪੈਸਾ ਵੈਕਸੀਨ ਦੀ ਖੋਜ਼ ਤੇ ਉਸ ਦਾ ਉਤਪਾਦਨ ਕਰਨ ਲਈ ਕਰਨੀਆਂ। ਇਹ ਕੰਪਨੀਆਂ ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਤਿਆਰ ਕਰਨਗੀਆਂ। ਇਸੇ ਦੌਰਾਨ ਵਾਇਟ ਹਾਊਸ ਦੇ ਸਿਹਤ ਮਾਹਿਰ ਡਾ ਐਨਥਨੀ ਫੌਕੀ ਨੇ ਵਿਸ਼ੇਸ਼ ਹਾਊਸ ਪੈਨਲ ਨੂੰ ਦਸਿਆ ਕਿ ਉਹ ਆਸਵੰਦ ਹਨ ਕਿ ਕੋਰੋਨਾਵਾਇਰਸ ਦੀ ਵੈਕਸੀਨ ਇਸ ਸਾਲ ਦੇ ਅੰਤ ਤੱਕ ਆ ਜਾਵੇਗੀ।