ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਯੁਨੀਵਰਸਿਟੀ ਆਫ ਵਾਸ਼ਿੰਗਟਨ ਨੇ ਅਨੁਮਾਨ ਲਾਇਆ ਹੈ ਕਿ ਅਗਸਤ ਤੱਕ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 1,45,000 ਹੋ ਸਕਦੀ ਹੈ। ਇਹ ਅਨੁਮਾਨ ਉਸ ਸਮੇ ਆਇਆ ਹੈ ਜਦੋਂ ਹਸਪਤਾਲਾਂ ਵਿਚ ਨਵੇਂ ਮਰੀਜ ਵੱਡੀ ਗਿਣਤੀ ਵਿਚ ਆ ਰਹੇ ਹਨ।
ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 586 ਕੋਰੋਨਾਪੀੜਤ ਹੋਰ ਮਰੀਜ਼ ਦਮ ਤੋੜ ਗਏ ਹਨ ਜਿਨ•ਾਂ ਨਾਲ ਮੌਤਾਂ ਦੀ ਕੁਲ ਗਿਣਤੀ 1,13,055 ਹੋ ਗਈ ਹੈ। ਕੋਰੋਨਾਵਾਇਰਸ ਦੇ 19044 ਨਵੇਂ ਮਾਮਲੇ ਸਾਹਮਣੇ ਆਏ ਹਨ। ਪੀੜਤਾਂ ਦੀ ਕੁਲ ਗਿਣਤੀ 20,26,493 ਹੋ ਗਈ ਹੈ। 7,73,480 ਲੋਕ ਠੀਕ ਹੋਏ ਹਨ। ਇਸ ਤਰਾਂ ਸਿਹਤਮੰਦ ਹੋਣ ਦੀ ਦਰ 87% ਹੈ ਜੋ ਰਾਹਤ ਦੇਣ ਵਾਲੀ ਖਬਰ ਹੈ।